ਅਰਸ਼ਦੀਪ ਸੋਨੀ ਸਾਦਿਕ : ਸਿਵਲ ਸਰਜਨ ਫਰੀਦਕੋਟ ਡਾ. ਰਜਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੋਵਿਡ-19,ਸਿਹਤ ਵਿਭਾਗ ਦੀਆ ਸਿਹਤ ਸਕੀਮਾਂ ਅਤੇ ਮੁਫਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਹਨਾਂ ਸੁਵਿਧਾਵਾਂ ਦਾ ਲਾਭ ਲੈ ਸਕਣ। ਇਸੇ ਲੜੀ ਤਹਿਤ ਡਾ.ਰਜੀਵ ਭੰਡਾਰੀ ਸੀਨੀਅਰ ਮੈਡੀਕਲ ਅਫਸਰ ਬਲਾਕ ਜੰਡ ਸਾਹਿਬ ਦੀ ਅਗਵਾਈ ਹੇਠ ਵੈਕਸੀਅਨ ਸਟੋਰ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਪਰਿਵਾਰ ਨਿਯੋਜਨ ਸਬੰਧੀ ਸੁਨੇਹਾ ਦੇਣ ਲਈ ਵਿਚਾਰ ਚਰਚਾ ਕੀਤੀ ਗਈ। ਡਾ. ਭੰਡਾਰੀ ਨੇ ਪਰਿਵਾਰ ਨਿਯੋਜਨ ਦੇ ਢੰਗ-ਤਰੀਕਿਆ ਸਬੰਧੀ ਵਿਚਾਰ-ਚਰਚਾ ਕਰਦਿਆਂ ਵੱਧਦੀ ਜਨਸੰਖਿਆ ਦੇ ਕੁਦਰਤੀ ਸੋਮਿਆਂ ਤੇ ਪੈ ਰਹੇ ਬੋਝ ਸਬੰਧੀ ਵਿਚਾਰ ਪੇਸ਼ ਕੀਤੇ ਉਨਾਂ ਦੱਸਿਆ ਕਿ ਵੱਧਦੀ ਆਬਾਦੀ ਨੂੰ ਨਿਯੰਤਿ੍ਤ ਕਰਨ ਲਈ ਜਾਗਰੂਕਤਾ ਦੀ ਲੋੜ ਹੈ ਵੱਧਦੀ ਆਬਾਦੀ ਦਾ ਜ਼ਿੰਮੇਦਾਰ ਸਮਾਜਿਕ ਸੋਚ ਨੂੰ ਦੱਸਿਆ ਅਤੇ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਉਨ੍ਹਾਂ ਕੋਵਿਡ-19 ਤੋਂ ਬਚਾਅ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਆਸ਼ਾ ਵਰਕਰਾਂ ਨੇ ਵਿਭਾਗ ਵੱਲੋਂ ਤਿਆਰ ਕੀਤੀ ਜਾਗਰੂਕਤਾ ਸਮੱਗਰੀ ਸਾਰਿਆਂ ਨੂੰ ਤਕਸੀਮ ਕੀਤੀ।