ਪੱਤਰ ਪ੍ਰਰੇਰਕ, ਗੋਲੇਵਾਲਾ : ਕਾਂਗਰਸ ਪਾਰਟੀ ਨੂੰ ਫਰੀਦਕੋਟ ਤੋਂ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਪਿੰਡ ਸਾਧਾਂਵਾਲਾ ਦੇ ਮੌਜੂਦਾ ਸਰਪੰਚ ਗੁਰਚਰਨ ਸਿੰਘ ਸੰਘਾ ਆਪਣੇ ਕਈ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਲੋਕ ਇਨਸਾਫ਼ ਪਾਰਟੀ ਵਿਚ ਸ਼ਾਮਲ ਹੋ ਗਏ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਵੱਲੋਂ ਸਰਪੰਚ ਗੁਰਚਰਨ ਸਿੰਘ ਸੰਘਾ ਤੇ ਸਾਥੀਆਂ ਨੂੰ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੋਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸਰਪੰਚ ਗੁਰਚਰਨ ਸਿੰਘ ਸੰਘਾ ਨੂੰ ਲੋਕ ਇਨਸਾਫ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ। ਇਸ ਸਮੇਂ ਸਰਪੰਚ ਗੁਰਚਰਨ ਸਿੰਘ ਸੰਘਾ ਨੇ ਦੱਸਿਆ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਇਸ ਇਸ ਮੌਕੇ ਉਨ੍ਹਾਂ ਦੇ ਨਾਲ ਲੋਕ ਇਨਸਾਫ਼ ਪਾਰਟੀ ਿਫ਼ਰੋਜਪੁਰ ਦੇ ਪ੍ਰਧਾਨ ਜਸਬੀਰ ਸਿੰਘ ਭੁੱਲਰ, ਮਨਦੀਪ ਸਿੰਘ ਨਵਾਂ ਪੁਰਬਾ, ਸੁੱਚਾ ਸਿੰਘ ਖਾਨਪੁਰ, ਕੁਲਦੀਪ ਸਿੰਘ ਭਾਗਥਲਾ, ਵੀਰਪਾਲ ਸਿੰਘ, ਭਾਗਥਲਾ, ਬਬਲਜੀਤ ਸਿੰਘ ਹਸਨ ਭੱਟੀ ਅਤੇ ਪ੍ਰਕਾਸ਼ ਸਿੰਘ ਭਾਗਥਲਾ ਆਦਿ ਹਾਜ਼ਰ ਸਨ।