ਸਟਾਫ਼ ਰਿਪੋਰਟਰ, ਕੋਟਕਪੂਰਾ : ਮਿਸ਼ਨ ਫ਼ਤਿਹ ਨੂੰ ਸਫਲ ਬਣਾਉਣ ਲਈ ਸ਼ੁੱਕਰਵਾਰ ਨੂੰ ਕੋਟਕਪੂਰਾ ਦੇ ਸਾਈਕਲ ਰਾਈਡਰਜ਼ ਕਲੱਬ ਵੱਲੋਂ ਸ਼ਹਿਰ ਵਾਸੀਆਂ ਅਤੇ ਪੂਰੇ ਸਬ ਡਵੀਜਨ ਕੋਟਕਪੂਰਾ ਨੂੰ ਕੋਰੋਨਾ ਖ਼ਿਲਾਫ਼ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਗਈ। ਇਸ ਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਐੱਸਡੀਐੱਮ ਕੋਟਕਪੂਰਾ ਅਮਿਤ ਸਰੀਨ ਨੇ ਸਬ ਡਵੀਜਨ ਲਈ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸਾਈਕਲ ਰੈਲੀ ਪੂਰਾ ਇਕ ਹਫ਼ਤਾ ਚੱਲੇਗੀ। ਇਹ ਨੌਜਵਾਨ ਲੋਕਾਂ ਨੂੰ 20 ਸੈਕਿੰਟ ਤਕ ਹੱਥ ਧੋਣ, ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਜਨਤਕ ਸਥਾਨਾਂ 'ਤੇ ਥੁੱਕਣ ਤੋਂ ਪ੍ਰਹੇਜ਼ ਕਰਨ ਦਾ ਸੁਨੇਹਾ ਦੇਵੇਗੀ ਇਸ ਮੌਕੇ ਪੀਬੀਜੀ ਤੋਂ ਰਾਜੀਵ ਮਲਿਕ, ਸਮਾਜਸੇਵੀ ਬਲਜਿੰਦਰ ਸਿੰਘ ਬੱਲੀ, ਗੁਰਦੀਪ ਸਿੰਘ ਕਲੇਰ, ਜਸਮਨਦੀਪ ਸਿੰਘ ਸੋਢੀ,ਰਜਤ ਕਟਾਰੀਆ ਅਤੇ ਗੁਰਪ੍ਰਰੀਤ ਸਿੰਘ ਕਮੋਂ ਆਦਿ ਹਾਜ਼ਰ ਸਨ।