ਅਸ਼ੋਕ ਧੀਰ,ਜੈਤੋ : ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਦੇ ਇੰਚਾਰਜ ਅਮੋਲਕ ਸਿੰਘ ਦੀ ਅਗਵਾਈ ਵਿਚ ਸਰਕਾਰ ਨੂੰ ਬਿਜਲੀ ਦੇ ਬਿੱਲ, ਸਕੂਲਾਂ ਦੀਆ ਫੀਸਾਂ ਮਾਫ ਤੇ ਜਿਨ੍ਹਾਂ ਕੋਲ ਸਰਕਾਰੀ ਦੁਕਾਨਾਂ ਕਿਰਾਏ 'ਤੇ ਹਨ, ਉਨ੍ਹਾਂ ਦੇ ਕਿਰਾਏ ਮਾਫ ਕੁਰਨ ਲਈ ਜੈਤੋ ਵਿਚ ਰੋਸ ਮਾਰਚ ਕੱਿਢਆ। ਇਸ ਮੌਕੇ ਅਮੋਲਕ ਸਿੰਘ ਨੇ ਕਿਹਾ ਕਿ ਲਾਕਡਾਊਨ ਕਰਕੇ ਲੋਕਾਂ ਦੇ ਸਾਰੇ ਕੰਮ ਬੰਦ ਹੋ ਗਏ ਹਨ। ਇਸ ਕਰਕੇ ਲੋਕਾਂ ਦੀ ਮਾਲੀ ਹਾਲਤ ਕਮਜ਼ੋਰ ਹੋ ਗਈ। ਇਸ ਕਰਕੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਲੋਕਾਂ ਦੇ ਬਿਜਲੀ, ਸੀਵਰੇਜ , ਸਕੂਲਾਂ ਦੀਆਂ ਫੀਸਾਂ ਤੇ ਦੁਕਾਨਾਂ ਦੇ ਕਿਰਾਏ ਮਾਫ ਕਰਕੇ ਲੋਕਾਂ ਨੂੰ ਰਾਹਤ ਦੇਵੇ। ਇਸ ਮੌਕੇ ਜੈਤੋ ਸ਼ਹਿਰੀ ਪ੍ਰਧਾਨ ਅਸ਼ੋਕ ਗਰਗ , ਡਾਕਟਰ ਹਰੀਸ਼ ਗੋਇਲ, ਗੁਰਪਿਆਰ ਸਿੰਘ, ਗੁਰਭੇਜ ਸਿੰਘ , ਗੋਬਿੰਦਰ ਸਿੰਘ , ਨਿਰਮਲ ਸਿੰਘ ਡੇਲਿਆਂ ਵਾਲੀ, ਬਲਵਿੰਦਰ ਸਿੰਘ , ਜਸਵਿੰਦਰ ਬਾਊ , ਲਕਸ਼ਮਣ ਸਿੰਘ , ਸਾਹਿਲ ਕੁਮਾਰ ਗਰਗ ਹਾਜ਼ਰ ਸਨ।