ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਕੋਟਕਪੂਰਾ ਰੋਡ ਤੇ ਪੰਜਗਰਾਈ ਕਲਾਂ ਦੇ ਕੋਲ ਸਥਿਤ ਮਿਲੇਨੀਅਮ ਵਰਲਡ ਸਕੂਲ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਕਰਵਾਈ ਜਾ ਰਹੀ ਆਨਲਾਈਨ ਸੱਟਡੀ ਨੂੰ ਲੈ ਕੇ ਵਿਦਿਆਰਥੀਆਂ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਉਥੇ ਸਕੂਲ ਵੱਲੋਂ ਸੋਸ਼ਲ ਮੀਡਿਆ ਤੇ ਆਨਲਾਈਨ ਟੀਚਰ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਚੇਅਰਪਰਸਨ ਮੈਡਮ ਰਸ਼ੰਦਾ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਕੋਰੋਨਾ ਵਾਈਰਸ ਦੇ ਭਿਆਨਕ ਦੌਰ ਵਿਚ ਹਰ ਚੀਜ਼ ਬਹੁਤ ਪ੍ਰਭਾਵਿਤ ਹੋ ਰਹੀ ਹੈ। ਇਸ ਵਿਚ ਬੱਚਿਆ ਦੀ ਪੜ੍ਹਾਈ ਵੀ ਸ਼ਾਮਲ ਹੈ। ਲੇਕਿਨ ਸਕੂਲ ਦੀ ਸਨੁੱਚੀ ਮੈਨੇਜਮੇਂਟ ਤੇ ਟੀਚਰ ਦੇ ਯਤਨਾਂ ਨਾਲ ਇਸ ਸੱਮਸਿਆ ਦਾ ਹਲ ਆਨਲਾਈਨ ਸੱਟਡੀ ਨਾਲ ਕੀਤਾ ਜਾ ਰਿਹਾ ਹੈ। ਇਸ ਕਾਰਨ ਸਮੇਂ-ਸਮੇਂ ਤੇ ਟੀਚਰ ਨੂੰ ਟ੍ਰੇਨਿੰਗ ਦੇ ਕੇ ਅਪਡੇਟ ਕੀਤਾ ਜਾਂਦਾ ਹੈ। ਅੱਜ ਸਕੂਲ ਵੱਲੋਂ ਆਨਲਾਈਨ ਟੀਚਰਾਂ ਦੀ ਟ੍ਰੇਨਿੰਗ ਆਨਲਾਈਨ ਕਰਵਾਈ ਗਈ। ਉਹਨਾਂ ਕਿਹਾ ਕਿ ਟੀਚਰਾਂ ਨੂੰ ਸਮੇਂ-ਸਮੇਂ ਤੇ ਅਪਡੇਟ ਕੀਤਾ ਗਿਆ, ਤਾਂ ਜੋ ਬੱਚਿਆ ਨੂੰ ਹੋਰ ਵਧੀਆ ਸਿੱਖਿਆ ਦਿੱਤੀ ਜਾ ਸਕੇ।