ਅਰਸ਼ਦੀਪ ਸੋਨੀ, ਸਾਦਿਕ : ਨਿਊ ਫਰੈਂਡਜ਼ ਕਲੋਨੀ ਫਰੀਦਕੋਟ ਰੋਡ ਸਾਦਿਕ ਅਤੇ ਇਲਾਕੇ ਦੇ ਮੋਹਤਬਰ ਸੱਜਣਾਂ ਦੀ ਇਕੱਤਰਤਾ ਮਾਸਟਰ ਕੁਲਦੀਪ ਸਿੰਘ ਸੰਧੂ ਦੇ ਗਿ੍ਹ ਵਿਖੇ ਹੋਈ। ਜਿਸ ਵਿਚ ਮੁੱਖ ਮੰਤਰੀ ਪੰਜਾਬ ਦੇ ਓਐੱਸਡੀ ਸੰਦੀਪ ਸਿੰਘ ਸੰਨੀ ਬਰਾੜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਸਮਾਗਮ ਦੌਰਾਨ ਕੋਵਿਡ-19 ਦੇ ਸਬੰਧ ਵਿਚ ਦਿਨ ਰਾਤ ਇਮਾਨਦਾਰੀ ਨਾਲ ਸੇਵਾਵਾਂ ਦੇਣ ਵਾਲੇ ਅਤੇ ਦੋ ਮਹੀਨੇ ਲੋੜਵੰਦਾਂ ਨੂੰ ਦੋ ਟਾਈਮ ਲੰਗਰ ਚਲਾਉਣ ਲਈ ਦਾਨੀ ਸੱਜਣਾਂ ਨੂੰ ਪ੍ਰਰੇਰਿਤ ਕਰਨ ਵਾਲੇ ਥਾਣਾ ਸਾਦਿਕ ਦੇ ਮੁੱਖ ਅਫਸਰ ਇੰਸਪੈਕਟਰ ਜਗਬੀਰ ਸਿੰਘ ਸੰਧੂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਓ.ਐਸ.ਡੀ ਬਰਾੜ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਤਨਾਮ ਸਿੰਘ ਬਰਾੜ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਹਰ ਸਮੇਂ ਫੋਨ 'ਤੇ ਲੋਕਾਂ ਦੀ ਸਮੱਸਿਆਵਾਂ ਸੁਨਣ ਤੇ ਇਲਾਕੇ ਦੇ ਲੋਕਾਂ ਨਾਲ ਰਾਬਤਾ ਬਣਾਈ ਰੱਖਣ ਲਈ ਸੰਨੀ ਬਰਾੜ ਨੂੰ ਮੋਹਤਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਬਰਾੜ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੁਹਾਡੀ ਸਿਹਤ ਲਈ ਹਮੇਸ਼ਾ ਚਿੰਤਤ ਹੈ। ਤੁਸੀਂ ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਵੀ ਮਾਸਕ ਪਹਿਨਣ, ਸੈਨੀਟਾਈਜ਼ਰ ਦੀ ਵਰਤੋਂ ਕਰਨ ਅਤੇ ਵਾਰ ਵਾਰ ਹੱਥ ਧੋਣ ਦੀ ਪ੍ਰਕਿਆ ਨਹੀਂ ਛੱਡਣੀ। ਇਸ ਮੌਕੇ ਤਲਵਿੰਦਰਜੀਤ ਸਿੰਘ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਸੁਖਪ੍ਰਰੀਤ ਸਿੰਘ ਸਰਪੰਚ ਮੁਮਾਰਾ, ਇਕਬਾਲ ਸਿੰਘ ਮੁਮਾਰਾ, ਰੇਸ਼ਮ ਚਾਵਲਾ, ਜਗਸੀਰ ਸਿੰਘ, ਸੰਦੀਪ ਗੁਲਾਟੀ, ਸਤਨਾਮ ਸਿੰਘ ਬਰਾੜ, ਦਿਲਜੀਤ ਸਿੰਘ, ਸਰਬਜੀਤ ਸਿੰਘ, ਮੋਹਰ ਸਿੰਘ ( ਤਿੰਨੋਂ ਹੌਲਦਾਰ), ਸੁੱਖਾ ਸਿੰਘ ਵੀ ਹਾਜ਼ਰ ਸਨ।