ਤਰਸੇਮ ਚਾਨਣਾ, ਫਰੀਦਕੋਟ : ਜ਼ਿਲ੍ਹਾ ਮੈਜਿਸਟੇ੍ਟ ਕਮ-ਡਿਪਟੀ-ਕਮਿਸ਼ਨਰ ਕੁਮਾਰ ਸੌਰਭ ਰਾਜ ਦੀ ਪ੍ਰਧਾਨਗੀ ਹੇਠ ਜਿਲ੍ਹਾ ਡਿਜਾਸਟਰ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਸੀਨੀਅਰ ਪੁਲਿਸ ਕਪਤਾਨ ਸ: ਮਨਜੀਤ ਸਿੰਘ ਢੇਸੀ, ਐਸ.ਡੀ.ਐਮ ਫਰੀਦਕੋਟ ਸ:ਪਰਮਦੀਪ ਸਿੰਘ, ਐਸ.ਡੀ.ਐਮ ਕੋਟਕਪੂਰਾ, ਅਮਿਤ ਸਰੀਨ ਅਤੇ ਐਸ.ਡੀ.ਐਮ ਜੈਤੋ ਡਾ: ਮਨਦੀਪ ਕੌਰ ਨੇ ਸ਼ਿਰਕਤ ਕੀਤੀ।

ਮੀਟਿੰਗ ਵਿਚ ਕੋਵਿਡ-19 ਮਹਾਂਮਾਰੀ ਨੂੰ ਜਿਲ੍ਹੇ ਵਿਚ ਫੈਲਣ ਤੋਂ ਰੋਕਣ ਲਈ ਕੇਂਦਰ ਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਜਿਲ੍ਹੇ ਦੇ ਵਸਨੀਕਾਂ ਦੇ ਰਹਿਣ ਲਈ ਬਣਾਏ ਗਏ ਇਕਾਂਤਵਾਸ ਕੇਂਦਰਾਂ ਵਿਚ ਲੋਕਾਂ ਨੂੰ ਰਿਹਾਇਸ਼, ਖਾਣੇ ਅਤੇ ਹੋਰ ਜਰੂਰੀ ਵਸਤਾਂ ਦੀਆਂ ਸੇਵਾਵਾਂ, ਕੋਵਿਡ ਕੇਅਰ ਸੈਂਟਰ, ਕੋਵਿਡ-19 ਦੇ ਆਇਸੋਲੇਸ਼ਨ ਵਾਰਡਾਂ ਵਿਚ ਇਲਾਜ ਲਈ ਭਰਤੀ ਕੀਤੇ ਜਾ ਰਹੇ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਮਹਾਂਮਾਰੀ ਦੇ ਫੈਲਾਅ ਨੂੰ ਜਿਲ੍ਹੇ ਵਿਚ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵਿਚਾਰ ਕੀਤਾ ਗਿਆ।

ਮੀਟਿੰਗ ਵਿਚ ਡੀ.ਐਸ.ਪੀ ਅਵਤਾਰ ਚੰਦ, ਡੀ.ਐਫ.ਐਸ.ਈ ਜ਼ਸਪ੍ਰਰੀਤ ਸਿੰਘ ਕਾਹਲੋ, ਡੀ.ਡੀ.ਪੀ.ਓ ਸ੍ਰੀਮਤੀ ਬਲਜੀਤ ਕੌਰ, ਚੇਅਰਪਰਸਨ ਜ਼ਿਲ੍ਹਾ ਪ੍ਰਰੀਸ਼ਦ ਕਿਰਨਦੀਪ ਕੌਰ ਤੋਂ ਇਲਾਵਾ ਆਬਕਾਰੀ ਤੇ ਕਰ ਵਿਭਾਗ ਅਤੇ ਹੋਰ ਸਬੰਧਤ ਅਫ਼ਸਰ ਵੀ ਹਾਜ਼ਰ ਸਨ।