ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਸਥਾਨਕ ਹਰੀਨੋ ਰੋਡ ਧਰਮ ਸਿੰਘ ਪਟਵਾਰੀ ਵਾਲੀ ਗਲੀ 'ਚ ਪਿਛਲੇ ਲੰਮੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਉੱਥੋ ਦੇ ਵਾਸੀਆਂ ਨੂੰ ਮਾਨਸਿਕ ਪ੍ਰਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਗੁਰਪ੍ਰਰੀਤ ਸਿੰਘ, ਸਰਬਜੀਤ ਸਿੰਘ, ਬਿੰਦਰ ਸਿੰਘ, ਇਕਬਾਲ ਸਿੰਘ,ਤਰਸੇਮ ਸਿੰਘ ਆਦਿ ਨੇ ਦੱਸਿਆ ਕਿ ਇਹਨਾਂ ਗਲੀਆਂ 'ਚ ਅਕਸਰ ਹੀ ਗੰਦੇ ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਇਥੋਂ ਦੇ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕੋਰੋਨਾ ਵਾਇਰਸ ਦਾ ਪ੍ਰਕੋਪ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਲਾਕਡਾਊਨ ਕਾਰਨ ਲੋਕ ਘਰਾਂ 'ਚ ਬੈਠਣ ਲਈ ਮਜਬੂਰ ਹਨ ਪਰ ਬੰਦ ਪਈ ਪਾਈ ਦੀ ਨਿਕਾਸੀ ਕਾਰਨ ਉਹ ਨਰਕ ਵਰਗੀ ਜਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਤੇ ਜੁਬਾਨੀ ਸ਼ਿਕਾਇਤ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਨੂੰ ਕਰ ਚੁੱਕੇ ਹਨ ਪਰ ਉਨ੍ਹਾ ਵੱਲੋਂ ਕੋਈ ਸੁਣਵਾਈ ਨਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇਤਾਵਨੀ ਦਿੱਤੀ ਹੈ ਕਿ ਜਲਦੀ ਤੋਂ ਜਲਦੀ ਇਸ ਗੰਦੇ ਪਾਣੀ ਦੀ ਨਿਕਾਸੀ ਨੂੰ ਚਾਲੂ ਕੀਤਾ ਜਾਵੇ,ਜੇਕਰ ਇਸ ਸਮੱਸਿਆ ਦਾ ਪੁਖਤਾ ਹੱਲ ਨਹੀ ਕੀਤਾ ਜਾਂਦਾ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਜਿਕਰਯੋਗ ਹੈ ਕਿ ਇਸ ਨਗਰ 'ਚ ਪਿਛਲੇ ਕਈ ਸਾਲਾਂ ਤੋਂ ਗੰਦੇ ਪਾਣੀ ਦੀ ਸਮੱਸਿਆ ਚੱਲ ਰਹੀ ਹੈ ਜਦੋਂ ਵੀ ਇਸ ਨਗਰ 'ਚ ਗੰਦਾ ਪਾਣੀ ਇਕੱਤਰ ਹੋ ਜਾਂਦਾ ਹੈ ਤਾਂ ਸੀਵਰੇਜ ਵਿਭਾਗ ਮੋਟਰਾਂ ਰਾਹੀ ੇ ਇਕੱਤਰ ਹੋਏ ਗੰਦੇ ਪਾਣੀ ਤੋਂ ਲੋਕਾਂ ਨੂੰ ਨਿਜਾਤ ਦਿਵਾਉਦਾਂ ਹੈ ਪਰ ਹੁਣ ਦੀ ਸਥਿਤੀ ਬਾਰੇ ਸੀਵਰੇਜ ਬੋਰਡ ਦੇ ਜੇਈ ਵੱਲੋਂ ਲੋਕਾਂ ਨੂੰ ਇਸ ਗੰਦੇ ਪਾਣੀ ਤੋਂ ਛੁਟਕਾਰਾ ਦਿਵਾਉਣ ਲਈ ਕੋਈ ਨੈਤਿਕ ਜਿੰਮੇਵਾਰੀ ਨਹੀ ਨਿਭਾਈ ਜਾ ਰਹੀ ਹੈ।ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਹੀ ਸੈਂਟਰੀ ਇੰਸਪੈਕਟਰ ਅਤੇ ਸੀਵਰੇਜ ਬੋਰਡ ਦੇ ਮੁਲਾਜਮਾਂ ਦੀ ਡਿਊਟੀ ਲਗਾਕੇ ਨਿਕਾਸੀ ਚਾਲੂ ਕਰਵਾਉਣਗੇ।