ਤਰਸੇਮ ਚਾਨਣਾ, ਫਰੀਦਕਟ : ਕੋਟਕਪੂਰਾ ਮੰਡੀ ਦੇ ਬੀਜ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਬੀਟੀ ਨਰਮੇ ਅਤੇ ਝੋਨੇ ਦੇ ਬੀਜ ਦੇ ਸੈਂਪਲ ਭਰੇ ਗਏ ਅਤੇ ਕੁਝ ਬੀਜ ਵਿਕਰੇਤਾਵਾਂ ਦੇ ਕੰਮ 'ਚ ਊਣਤਾਈਆਂ ਪਾਈਆਂ ਗਈਆਂ ਅਤੇ ਕੋਵਿਡ-19 ਦੇ ਚਲਦਿਆਂ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੇ ਬੀਜ ਮਹਿੰਗੇ ਭਾਅ ਤੇ ਵੇਚਣ ਦੀਆਂ ਵੀ ਸ਼ਿਕਾਇਤਾਂ ਪ੍ਰਰਾਪਤ ਹੋਈਆਂ । ਜਿਸ ਤੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਡਾ. ਹਰਨੇਕ ਸਿੰਘ ਰੋਡੇ ਨੇ ਗੰਭੀਰ ਨੋਟਿਸ ਲੈਂਦਿਆਂ ਇਹਨਾਂ ਬੀਜ ਵਿਕਰੇਤਾਵਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਕਿਸਾਨਾਂ ਨੂੰ ਮਿਆਰੀ ਬੀਜ ਵਾਜਿਬ ਰੇਟਾਂ ਤੇ ਮੁਹੱਈਆ ਕਰਵਾਇਆ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਉਪੱਰ ਸੀਡ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਪ੍ਰਰਾਪਤ ਕੋਵਿਡ-19 ਦੀਆਂ ਗਾਈਡਲਾਈਨਜ ਦੀ ਇੰਨ-ਬਿੰਨ ਪਾਲਣਾ ਕਰਨ ਦੀ ਵੀ ਸਖਤ ਹਦਾਇਤ ਕੀਤੀ ਗਈ।

ਉ੍ਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਸਾਉਣੀ ਦੀਆਂ ਫਸਲਾਂ ਲਈ ਝੋਨੇ ਦਾ ਬੀਜ ਲੋੜ ਅਨੁਸਾਰ ਅਧਿਕਾਰਿਤ ਬੀਜ ਵਿਕਰੇਤਾ ਤੋਂ ਪੱਕੇ ਬਿੱਲ ਉੱਪਰ ਲਿਆ ਜਾਵੇ, ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਅਤੇ ਉਸ ਨੂੰ ਖੇਤ ਵਿੱਚ ਹੀ ਮਿਲਾਇਆ ਜਾਵੇ ਤਾਂ ਜੋ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਕੁਝ ਰਕਬੇ ਉੱਪਰ ਫਸਲੀ ਵਿਭਿੰਨਤਾ ਅਪਣਾਉਂਦਿਆਂ ਨਰਮੇ ਅਤੇ ਮੱਕੀ ਦੀ ਕਾਸ਼ਤ ਕਰਨ ਲਈ ਕਿਹਾ ਤਾਂ ਜੋ ਆਪਣੇ ਧਰਤੀ ਹੇਠਲੇ ਪਾਣੀ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਇਆ ਜਾ ਸਕੇ।

ਉ੍ਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਹਰੀ ਸੂਬਿਆਂ ਦੇ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲਵਾਈ ਵੇਲੇ ਆਉਣ ਵਾਲੀ ਸਮੱਸਿਆ ਦਾ ਹੱਲ ਮਸ਼ੀਨਰੀਕਰਨ ਨਾਲ ਹੋ ਸਕਦਾ ਹੈ। ਕਿਸਾਨ ਭਰਾ ਆਪਣੇ ਕੋਲ ਪਈਆਂ ਜੀਰੋ ਟਿੱਲ ਡਰਿੱਲਾਂ, ਹੈਪੀ ਸੀਡਰ ਆਦਿ ਮਸ਼ੀਨਾਂ ਦੀ ਆਪਣੇ ਨੇੜਲੀਆਂ ਵਰਕਸ਼ਾਪਾਂ ਕੋਲੋ ਲੋੜੀਂਦੀ ਤਬਦੀਲੀ ਕਰਵਾ ਕੇ ਉਹਨਾਂ ਦੀ ਵਰਤੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਰ ਸਕਦੇ ਹਨ।ਕਿਸੇ ਕਿਸਮ ਦੀ ਮੁਸ਼ਕਿਲ ਆਉਣ ਤੇ ਉਹਨਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।