ਪੱਤਰ ਪ੍ਰਰੇਰਕ, ਕੋਟਕਪੂਰਾ : ਸਥਾਨਕ ਹਰੀ ਨੋ ਰੋਡ ਮਾਤਾ ਵੈਸ਼ਨੂੰ ਦੇਵੀ ਮੰਦਿਰ ਵਿਖੇ ਬੀਤੀ ਦੋ ਅਪ੍ਰਰੈਲ ਤੋਂ ਲੈਕੇ ਲਗਾਤਾਰ ਲੋੜਵੰਦ ਪਰਿਵਾਰਾਂ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਸੇਵਾ ਵਿੱਚ ਯੋਗਦਾਨ ਪਾਉਣ ਲਈ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵਿਸ਼ੇਸ਼ ਤੌਰ ਤੇ ਪਹੁੱਚੇ। ਇਸ ਮੌਕੇ ਸੇਵਾਦਾਰ ਕੋਰ ਸਿੰਘ,ਬਾਬੂ ਰਾਮ ਸਿੰਗਲਾ,ਨਰੇਸ ਸਿੰਗਲਾ,ਸੁਰਿੰਦਰ ਕੁਮਾਰ ਪੋਸਟਮੈਨ ਆਦਿ ਨੇ ਦੱਸਿਆ ਕਿ ਕਰਫਿਊ ਦੌਰਾਨ ਆਮ ਲੋਕਾਂ ਦੇ ਕਾਰੋਬਾਰ ਬਿਲਕੁੱਲ ਬੰਦ ਪਏ ਹਨ ਤੇ ਇਸ ਨਗਰ ਵਿਖੇ ਬਹੁਤ ਹੀ ਲੋੜਵੰਦ ਪਰਿਵਾਰ ਰਹਿੰਦੇ ਹਨ। ਜਿਸ ਕਾਰਨ ਇਸ ਮੰਦਿਰ ਵਿਖੇ ਪੂਰੀ ਸੰਗਤ ਦੇ ਸਹਿਯੋਗ ਨਾਲ ਵੱਖ-ਵੱਖ ਦਾਲਾ ਸਬਜੀਆਂ ਸਮੇਤ ਲੰਗਰ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਦੀਪ ਮਿੱਤਲ,ਯਸ਼ਪਾਲ,ਜਗਜੀਤ ਸਿੰਘ,ਮਨਜੀਤ ਸ਼ਰਮਾ,ਪਰਮਜੀਤ ਸ਼ਰਮਾ,ਵਿਵੇਕ ਕੁਮਾਰ,ਅਮਿਤ ਸ਼ਰਮਾ,ਗੁਲਜਾਰ ਕੁਮਾਰ ਆਦਿ ਸੇਵਾਦਾਰ ਹਾਜ਼ਰ ਸਨ।