ਹਰਪ੍ਰਰੀਤ ਚਾਨਾ, ਕੋਟਕਪੂਰਾ : ਕੋਟਕਪੂਰਾ-ਜੈਤੋ ਰੋਡ ਨੂੰ ਬਾਈਪਾਸ ਰਾਹੀਂ ਮੁਕਤਸਰ ਰੋਡ ਵਾਲੇ ਮੇਨ ਰਸਤੇ ਨਾਲ ਜੋੜਨ ਦਾ ਸਿਹਰਾ ਕਾਂਗਰਸੀ ਵਰਕਰਾਂ ਨੇ ਆਪੋ ਆਪਣੇ ਆਗੂ ਦੇ ਸਿਰ ਬੰਨਣ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਹੈ। ਬੀਤੇ ਕੱਲ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਦੇ ਸਮਰਥਕਾਂ ਨੇ ਦਾਅਵਾ ਕੀਤਾ ਸੀ ਕਿ ਉਕਤ ਪ੍ਰਰਾਜੈਕਟ ਭਾਈ ਸਿੱਧੂ ਦੇ ਉਪਰਾਲੇ ਨਾਲ ਪਾਸ ਅਤੇ ਮੰਨਜ਼ੂਰ ਹੋਇਆ ਹੈ ਪਰ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਦੇ ਸਮਰਥਕਾਂ ਨੇ ਉਕਤ ਪ੍ਰਰਾਜੈਕਟ ਮੰਨਜੂਰ ਹੋਣ ਦੀ ਵਧਾਈ ਦੇਣ ਮੌਕੇ ਖੁਸ਼ੀ ਸਾਂਝੀ ਕਰਦਿਆਂ ਨੰਬਰਦਾਰ ਸਿਕੰਦਰ ਸਿੰਘ ਵੜਿੰਗ ਅਤੇ ਪਿੰਡ ਨਾਨਕਸਰ ਦੇ ਸਰਪੰਚ ਗੁਰਸੇਵਕ ਸਿੰਘ ਨੀਲਾ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਅਜੈਪਾਲ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ। ਭਾਵੇਂ ਅਜੈਪਾਲ ਸਿੰਘ ਸੰਧੂ ਨੇ ਸਰਬੱਤ ਦੇ ਭਲੇ ਦੀ ਗੱਲ ਕਰਦਿਆਂ ਆਖਿਆ ਕਿ ਇਹ ਆਮ ਲੋਕਾਂ ਦੀ ਬੜੇ ਚਿਰ ਤੋਂ ਮੰਗ ਸੀ, ਜਿਸ ਨੂੰ ਪੂਰੀ ਕਰਨ ਬਦਲੇ ਕੈਪਟਨ ਅਮਰਿੰਦਰ ਸਿੰਘ ਅਤੇ ਕੁਸ਼ਲਦੀਪ ਸਿੰਘ ਿਢੱਲੋਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਰਮਨਦੀਪ ਸਿੰਘ ਸੰਧੂ, ਸੋਨੂੰ ਸਿੰਘ ਸੰਧੂ, ਪਰਮਜੀਤ ਸਿੰਘ ਬੁੱਕਣ ਨਗਰ, ਜਸਕਰਨ ਸਿੰਘ ਵਾੜਾਦਰਾਕਾ, ਜਗਵੀਰ ਸਿੰਘ ਿਢੱਲੋਂ ਢਾਬ ਗੁਰੂ ਕੀ, ਜਗਦੇਵ ਸਿੰਘ ਸੰਘਾ, ਨਿਰਮਲ ਸਿੰਘ ਸਰਪੰਚ ਬਾਹਮਣਵਾਲਾ ਆਦਿ ਨੇ ਦੱਸਿਆ ਕਿ 5.78 ਕਰੋੜ ਰੁਪਏ ਦੀ ਲਾਗਤ ਨਾਲ ਫਰੀਦਕੋਟ ਜਿਲੇ ਦੇ 10 ਤੋਂ ਜਿਆਦਾ ਪਿੰਡਾਂ ਦੇ ਵਸਨੀਕਾਂ ਅਤੇ ਮੁਕਤਸਰ ਸੜਕ 'ਤੇ ਸਥਿੱਤ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਵਸਨੀਕਾਂ ਸਮੇਤ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਉਕਤ ਬਾਈਪਾਸ ਦਾ ਬਹੁਤ ਫਾਇਦਾ ਮਿਲੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਤੇਜ ਸਿੰਘ ਕੋਹਾਰਵਾਲਾ, ਗੋਰਾ ਸਿੰਘ ਦਿਓਲ, ਦੀਪੂ ਬਰਾੜ ਕੋਠੇ ਥੇਹ ਆਦਿ ਵੀ ਹਾਜ਼ਰ ਸਨ।