ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ

ਸਮਾਜਸੇਵਾ ਦੇ ਖੇਤਰ 'ਚ ਯਤਨਸ਼ੀਲ ਸੰਸਥਾਵਾਂ ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਅਤੇ ਵਿਸ਼ਵਾਸ਼ ਨੂੰ ਐਵਾਰਡ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਲਾਇਨਜ਼ ਕਲੱਬ ਜ਼ਿਲ੍ਹਾ 321ਐੱਫ ਦੀ ਦੂਜੀ ਕੈਬਨਿਟ ਮੀਟਿੰਗ ਨਕੇਸ਼ ਗਰਗ ਜ਼ਿਲ੍ਹਾ ਗਵਰਨਰ ਦੀ ਪ੍ਰਧਾਨਗੀ ਹੇਠ ਚੋਖਾ ਪੈਲੇਸ ਬਰਨਾਲਾ-ਅੰਮਿ੍ਤਸਰ ਰੋਡ ਮੋਗਾ ਵਿਖੇ ਹੋਈ। ਇਸ ਵਿੱਚ ਜ਼ਿਲ੍ਹਾ ਗਵਰਨਰ ਨੇ ਮਹੀਨਾ ਜੁਲਾਈ ਤੋਂ ਸਤੰਬਰ ਤੱਕ ਕੀਤੇ ਗਏ ਕੰਮਾਂ ਅਤੇ ਪੋ੍ਜੈਕਟਾਂ ਲਈ ਕਲੱਬਾਂ ਨੂੰ ਐਵਾਰਡ ਦਿੱਤੇ ਹਨ। ਉੱਘੇ ਸਮਾਜਸੇਵੀ ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਭਾਵੇਂ ਲਾਇਨਜ਼ ਕਲੱਬ ਰਾਇਲ ਅਤੇ ਵਿਸ਼ਵਾਸ਼ ਵਲੋਂ ਤਕਰੀਬਨ ਬਹੁਤ ਸਾਰੇ ਪੋ੍ਜੈਕਟ ਸਾਂਝੇ ਤੌਰ 'ਤੇ ਨੇਪਰੇ ਚਾੜੇ ਗਏ ਅਤੇ ਅਕਸਰ ਨਵੇਂ ਪੋ੍ਗਰਾਮ ਉਲੀਕਣ ਮੌਕੇ ਵੀ ਦੋਨਾਂ ਕਲੱਬਾਂ ਦਾ ਤਾਲਮੇਲ ਬਣਿਆ ਰਹਿੰਦਾ ਹੈ ਪਰ ਲਾਇਨਜ਼ ਕਲੱਬ ਰਾਇਲ ਨੂੰ ਰੀਜ਼ਨ-11 ਦਾ ਬੈਸਟ ਐਵਾਰਡ ਅਤੇ ਜ਼ਿਲ੍ਹਾ 321-ਐਫ ਦਾ ਸੈਕਿੰਡ ਐਵਾਰਡ ਮਿਲਿਆ ਹੈ। ਰਜਿੰਦਰ ਸਿੰਘ ਸਰਾਂ ਅਤੇ ਗੁਰਦੀਪ ਸਿੰਘ ਮੈਨੇਜਰ ਨੇ ਦੋਨੋਂ ਕਲੱਬਾਂ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਉਕਤ ਐਵਾਰਡ ਮਿਲਣ 'ਤੇ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਮਾਜਸੇਵਾ ਦੇ ਕਾਰਜ ਭਵਿੱਖ ਵਿੱਚ ਵੀ ਇਸੇ ਤਰਾਂ ਜਾਰੀ ਰਹਿਣਗੇ। ਲਾਇਨਜ਼ ਕਲੱਬ ਰਾਇਲ ਦੇ ਪ੍ਰਧਾਨ ਸ਼ਿਵਜੀ ਗੋਇਲ ਅਤੇ ਫਸਟ ਵਾਈਸ ਪ੍ਰਧਾਨ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਜ਼ਿਲਾ ਗਵਰਨਰ ਨਕੇਸ਼ ਗਰਗ, ਭੁਪਿੰਦਰ ਸਿੰਘ ਮੱਕੜ ਰੀਜ਼ਨ ਚੇਅਰਮੈਨ ਅਤੇ ਹਰਿੰਦਰ ਸਿੰਘ ਚੋਟਮੁਰਾਦਾ ਜ਼ੋਨ ਚੇਅਰਮੈਨ ਸਮੇਤ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੱਤਰ ਸੰਦੀਪ ਗੋਇਲ ਸਮੇਤ ਦੋਨੋਂ ਕਲੱਬਾਂ ਦੇ ਹੋਰ ਵੀ ਅਨੇਕਾਂ ਅਹੁਦੇਦਾਰ ਤੇ ਮੈਂਬਰ ਹਾਜਰ ਸਨ।17 ਐਫਡੀਕੇ 09 : ਕੀਤੇ ਗਏ ਕੰਮਾਂ ਅਤੇ ਪੋ੍ਜੈਕਟਾਂ ਲਈ ਕਲੱਬਾਂ ਨੂੰ ਐਵਾਰਡ ਦੇਣ ਸਮੇਂ ਹਾਜਰ ਸ਼ਖਸੀਅਤਾਂ।