ਪੱਤਰ ਪੇ੍ਰਰਕ ਫਰੀਦਕੋਟ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਜ ਫਰੀਦਕੋਟ ਦੇ ਸਕਿਓਰਟੀ ਇੰਪਲਾਈਜ ਯੂਨੀਅਨ ਵਲੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਰਾਜਦੀਪ ਸਿੰਘ ਬਰਾੜ ਏਡੀਸੀ ਜਰਨਲ ਫਰੀਦਕੋਟ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਉਕਤ ਮੌਕੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸ਼ਿਵਨਾਥ ਦਰਦੀ ਨੇ ਦੱਸਿਆ ਆਉਣ ਵਾਲੇ ਦਿਨਾਂ 'ਚ ਜਥੇਬੰਦੀ ਮੋਰਿੰਡੇ ਬੈਠੀਆਂ ਜਥੇਬੰਦੀਆਂ ਨਾਲ ਰਲਕੇ ਆਊਟ ਸੋਰਸਿੰਗ ਮੁਲਾਜ਼ਮਾਂ ਦੀ ਪੱਕੇ ਹੋਣ ਦੀ ਲੜਾਈ 'ਚ ਹਿੱਸਾ ਪਾਉਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ, ਖ਼ਜ਼ਾਨਚੀ ਰਾਜੀਵ ਸ਼ਰਮਾ, ਸੁਪਰਵਾਈਜਰ ਨਰਿੰਦਰ ਜੱਜਾ, ਹਰਫੂਲ ਸਿੰਘ, ਜਗਸੀਰ ਸਾਹੀ, ਬੂਟਾ ਸਿੰਘ, ਰਣਜੀਤ ਸਿੰਘ, ਬਿ੍ਜ ਕਿਸ਼ੋਰ, ਗਮਦੂਰ ਬੀਹਲੇਵਾਲਾ, ਮਨਵੀਰ ਸਿੰਘ, ਰਾਜਵੀਰ ਘਾਰੂ, ਰਾਮ ਬਿਲਾਸ, ਮਨਿੰਦਰ ਸਿੰਘ, ਸੁਦੇਸ਼ ਕੁਮਾਰ ਲਾਡਾ ਆਦਿ ਹਾਜ਼ਰ ਸਨ।