ਪੱਤਰ ਪ੍ਰਰੇਰਕ, ਫ਼ਰੀਦਕੋਟ : ਮਿਸ ਵਰਲਡ ਪੰਜਾਬ ਬਿਊਟੀ ਕਾਂਨਟੈਸਟ ਮੁਕਾਬਲਾ ਟੋਰਾਂਟੋ ਵਿਖੇ ਜਸਮੇਰ ਸਿੰਘ ਢੱਟ, ਡਾ. ਨਿਰਮਲ ਜੌੜਾ, ਸੁੱਖੀ ਨਿੱਝਰ ਦੀ ਅਗਵਾਈ ਹੇਠ ਹੋਇਆ। ਇਸ ਮੁਕਾਬਲੇ 'ਚ ਫ਼ਰੀਦਕੋਟ ਵਾਸੀ, ਪੰਜਾਬ ਦੇ ਨਾਮਵਰ ਸਾਹਿਤਕਾਰ ਕੁਮਾਰ ਜਗਦੇਵ ਸਿੰਘ ਨੇ ਬਤੌਰ ਜੱਜ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਉਨ੍ਹਾਂ ਨੂੰ ਟੋਰਾਂਟੋ ਦੀਆਂ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਨੇ ਪਾਠਕਾਂ, ਦਰਸ਼ਕਾਂ ਦੇ ਰੂਬਰੂ ਕੀਤਾ। ਉਨ੍ਹਾਂ ਰਾਮਗੜੀਆ ਸਿੱਖ ਫ਼ਾਊਂਡੇਸ਼ਨ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਵੀ ਦਰਬਾਰ 'ਚ ਵੀ ਸ਼ਿਰਕਤ ਕੀਤੀ। ਸੁਰ ਸਾਗਰ ਰੇਡੀਓ ਦੇ ਸੰਸਥਾਪਕ ਰਵਿੰਦਰ ਸਿੰਘ ਪੰਨੂੰ ਨੇ, ਸ਼ੀ ਹੀਰਾ ਰੰਧਾਵਾ ਨੇ ਸੁਰ ਸਾਗਰ ਟੀ.ਵੀ ਦੇ ਲਾਈਵ ਪ੍ਰਰੋਗਰਾਮ 'ਲੋਕ ਆਵਾਜ਼' ਇੰਟਰਵਿਊ ਕੀਤੀ। ਕੁਮਾਰ ਜਗਦੇਵ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਵੱਲੋਂ ਇਸ 10 ਰੋਜ਼ਾ ਦੌਰੇ ਦੌਰਾਨ ਹਰ ਰੋਜ਼ ਡਿਨਰ ਤੇ ਮਾਣ-ਸਤਿਕਾਰ ਮਿਲਿਆ। ਕੁਮਾਰ ਜਗਦੇਵ ਸਿੰਘ ਦੇ ਐੱਮ.ਜੀ.ਐੱਮ. ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਪ੍ਰਬੰਧਕ ਕਮੇਟੀ ਦੇ ਚੇਅਰਮੈੱਨ ਗੁਰਚਰਨਜੀਤ ਸੂਰੀ, ਪਿ੍ਰੰਸੀਪਲ ਸੇਵਾ ਸਿੰਘ ਚਾਵਲਾ, ਬਲਜੀਤ ਸਿੰਘ ਬਿੰਦਰਾ ਨੇ ਵਧਾਈ ਦਿੱਤੀ ਅਤੇ ਸਕੂਲ ਵਿਖੇ ਮਾਣ-ਸਨਮਾਨ ਕੀਤਾ। ਇਸ ਮੌਕੇ ਕੁਮਾਰ ਜਗਦੇਵ ਸਿੰਘ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਇੱਥੇ ਜ਼ਿਕਰਯੋਗ ਹੈ ਕਿ ਸਹਿਤਕਾਰ ਦੇ ਨਾਲ-ਨਾਲ ਕੁਮਾਰ ਜਗਦੇਵ ਬਰਾੜ ਵਧੀਆ ਰੰਗਕਰਮੀ, ਚੰਗੇ ਪ੍ਰਬੰਧਕ, ਉੱਚਕੋਟੀ ਦੇ ਅਧਿਆਪਕ ਵਜੋਂ ਵੀ ਅਲੱਗ ਪਹਿਚਾਣ ਰੱਖਦੇ ਹਨ।

09ਐਫਡੀਕੇ102:-ਕੁਮਾਰ ਜਗਦੇਵ ਸਿੰਘ ਬਰਾੜ ਦਾ ਬੁੱਕਾ ਭੇਟ ਕਰ ਕੇ ਸੁਆਗਤ ਕਰਦੇ ਹੋਏ ਗੁਰਚਰਨਜੀਤ ਸੂਰੀ, ਪਿ੍ਰੰ. ਸੇਵਾ ਸਿੰਘ ਚਾਵਲਾ, ਬਲਜੀਤ ਸਿੰਘ ਬਿੰਦਰਾ।