ਪੱਤਰ ਪੇ੍ਰਰਕ, ਕੋਟਕਪੂਰਾ : ਸ਼੍ਰੀ ਬਿਮਲ ਕੁਮਾਰ ਗੁਪਤਾ ਚੇਅਰਮੈਨ ਵਪਾਰ ਮੰਡਲ ਪੰਜਾਬ ਜੋ ਕਿ ਲੰਮੇ ਸਮੇਂ ਤੋਂ ਵਪਾਰ ਮੰਡਲ ਨਾਲ ਜੁੜੇ ਹੋਏ ਸਨ ਵੱਲੋਂ 1985 'ਚ ਪੰਜਾਬ ਪੱਧਰ 'ਤੇ ਵਪਾਰ ਮੰਡਲ ਦਾ ਗਠਨ ਕੀਤਾ। ਇਸ ਦੌਰਾਨ ਉਨ੍ਹਾਂ ਸਮੁੱਚੇ ਪੰਜਾਬ ਅੰਦਰ ਵਪਾਰ ਮੰਡਲ ਦੀ ਇਕਾਈਆਂ ਦੀ ਸਥਾਪਨਾ ਕੀਤੀ। ਉਹ ਲਗਾਤਾਰ ਵਪਾਰੀਆਂ ਦੇ ਹੱਕਾਂ ਲਈ ਤੇ ਉਨ੍ਹਾਂ ਨੂੰ ਬਣਦਾ ਸਨਮਾਨ ਦਿਵਾਉਣ ਲਈ ਸੰਘਰਸ਼ ਕਰਦੇ ਰਹੇ। ਉਹ ਡੈਲੀਗੇਸ਼ਨ ਲੈ ਕੇ ਲਗਾਤਾਰ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਤੇ ਅਧਿਕਾਰੀਆਂ ਨੂੰ ਮਿਲਦੇ ਰਹੇ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਗਾਤਾਰ ਮਿਲ ਕੇ ਵਪਾਰ ਮੰਡਲ ਦੇ ਪ੍ਰਧਾਨ ਮਦਨ ਲਾਲ ਕਪੂਰ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿਵਾਇਆ। ਉਨ੍ਹਾਂ ਵਪਾਰੀਆਂ ਲਈ ਬੀਮੇ ਨੂੰ ਲੈ ਕੇ ਵੀ ਲਗਾਤਾਰ ਯਤਨ ਕੀਤੇ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਬਹੁਤ ਨੇੜੇ ਰਹੇ ਬਿਮਲ ਗੁਪਤਾ ਦੀ 1975 ਵਿੱਚ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਬਣਾਏ ਗਏ ਇੰਪਰੂਵਮੈਂਟ ਦੇ ਉਹ ਚਾਰਟਰ ਮੈਂਬਰ ਸਨ। ਉਨ੍ਹਾਂ ਦੇ ਹੋਣਹਾਰ ਸਪੁੱਤਰ ਐਡਵੋਕੇਟ ਲਲਿਤ ਮੋਹਨ ਗੁਪਤਾ ਜੀ ਇਸ ਸਮੇਂ ਇੰਪਰੂਵਮੈਂਟ ਟਰੱਸਟ ਫਰੀਦਕੋਟ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ।