ਹਰਮਿੰਦਰ ਮਿੰਦਾ, ਫਰੀਦਕੋਟ : ਕੁਸ਼ਲਦੀਪ ਸਿੰਘ ਿਢੱਲੋਂ ਹਲਕਾ ਵਿਧਾਇਕ ਤੇ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਤੇ ਪੂਰਨ ਸਹਿਯੋਗ ਸਦਕਾ ਗ੍ਰਾਮ ਪੰਚਾਇਤ, ਹਰਦਿਆਲੇਆਣਾ ਦੇ ਨੌਜਵਾਨ ਸਰਪੰਚ ਸਰਬਜੀਤ ਸਿੰਘ ਸੰਧੂ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਤੇ ਦਿੱਖ ਸਵਾਰਨ ਦੇ ਉਠਾਏ ਗਏ ਬੀੜੇ ਦੌਰਾਨ ਪਿੰਡ ਦੀ ਫਿਰਨੀ ਅਤੇ ਸਾਝੀਆਂ ਥਾਵਾਂ ਉੱਪਰ ਮਗਨਰੇਗਾ ਸਕੀਮ ਅਧੀਨ 300 ਦੇ ਕਰੀਬ ਸਜਾਵਟੀ ਬੂਟੇ-ਪੌਦੇ ਲਗਾਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਜਿਸ ਦੀ ਸ਼ੁਰੂਆਤ ਬਲਕਰਨ ਸਿੰਘ ਨੰਗਲ ਜਨਰਲ ਸਕੱਤਰ ਯੂਥ ਕਾਗਰਸ ਪੰਜਾਬ ਅਤੇ ਮੀਡੀਆਂ ਸਲਾਹਕਾਰ ਕੁਸ਼ਲਦੀਪ ਸਿੰਘ ਿਢੱਲੋਂ ਹਲਕਾ ਵਿਧਾਇਕ ਅਤੇ ਸਰਬਜੀਤ ਸਿੰਘ ਸੰਧੂ ਸਰਪੰਚ ਗਰਾਮ ਪੰਚਾਇਤ, ਹਰਦਿਆਲੇਆਣਾ ਵੱਲੋਂ ਸਾਂਝੇ ਤੌਰ ਤੇ ਕਰਨ ਉਪਰੰਤ ਦੱਸਿਆ ਗਿਆ ਕਿ ਪਿੰਡ ਹਰਦਿਆਲੇਆਣਾ ਦੇ ਸਮਸ਼ਾਨਘਾਟ ਵਿੱਚ ਲੋਕਾਂ ਦੇ ਬੈਠਣ ਲਈ ਸੈਂਡ ਦੀ ਉਸਾਰੀ ਦਾ ਕੰਮ ਸ਼ੁੁਰੂ ਹੋ ਚੁੱਕਾ ਹੈ ਅਤੇ ਇਸ ਦੇ ਨਾਲ ਗੰਦੇ ਪਾਣੀ ਦੇ ਨਿਕਾਸ ਲਈ ਨਿਕਾਸੀ ਨਾਲਾ, ਛੱਪੜ ਦਾ ਨਵੀਨੀਕਰਨ, ਹੱਡਾਰੋੜੀ ਦੀ ਚਾਰਦੀਵਾਰੀ, ਮਜਬੀ ਸਿੱਖ ਧਰਮਸ਼ਾਲਾ ਦੀ ਰਿਪੇਅਰ, ਬੱਸ ਅੱਡੇ ਦੀ ਉਸਾਰੀ ਆਦਿ ਵਿਕਾਸ ਕਾਰਜ ਬਹੁਤ ਜਲਦ ਸ਼ੁੁਰੂ ਹੋ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਵਿਕਾਸ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਨਾਹਰ ਸਿੰਘ ਸਾਬਕਾ ਸਰਪੰਚ, ਤੀਰਥ ਸਿੰਘ, ਸੁਖਜਿੰਦਰ ਸਿੰਘ, ਸੁਖਦੇਵ ਸਿੰਘ, ਸਿਮਰਜੀਤ ਕੌਰ, ਗੁਰਮੇਲ ਸਿੰਘ, ਿਛੰਦਰਪਾਲ ਕੋਰ, ਚਰਨਜੀਤ ਕੋਰ (ਸਾਰੇ ਪੰਚ), ਅਜੇ ਪਾਲ ਸ਼ਰਮਾਂ ਪੰਚਾਇਤ ਸਕੱਤਰ, ਗੁਰਪ੍ਰਰੀਤ ਸਿੰਘ ਜੇ.ਈ., ਲਖਵੀਰ ਸਿੰਘ ਗਰਾਮ ਰੁਜਗਾਰ ਸਹਾਇਕ ਅਤੇ ਪਿੰਡ ਵਾਸੀ ਹਾਜ਼ਰ ਸਨ।