ਪੱਤਰ ਪ੍ਰਰੇਰਕ, ਕੋਟਕਪੂਰਾ : ਕੋਟਕਪੂਰਾ ਰੋਡ ਤੇ ਪੰਜਗਰਾਈ ਕਲਾਂ ਦੇ ਕੋਲ ਸਥਿਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਿਲੇਨੀਅਮ ਵਰਲਡ ਸਕੂਲ ਵੱਲੋਂ ਸੋਸ਼ਲ ਮੀਡੀਆ ਤੇ ਆਨਲਾਈਨ ਇੰਟਰਨੈਸ਼ਨਲ ਫਾਰ ਬਾਈਓਲੋਜਿਕਲ ਡੇ ਮਨਾਇਆ ਗਿਆ। ਇਸ ਮੌਕੇ ਸੰਸਥਾ ਦੀ ਚੇਅਰਪਸਨ ਮੈਡਮ ਰਸ਼ੰਦਾ ਸ਼ਰਮਾ ਤੇ ਚੇਅਰਮੈਨ ਵਾਸੂ ਸ਼ਰਮਾ ਨੇ ਕਿਹਾ ਕਿ ਸਕੂਲ ਦੀ ਮੈਨੇਜਮੈਂਟ ਨੇ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਜੋ ਅੱਜ ਦੀ ਸਥਿਤੀ ਵਿਚ ਅਸੀਂ ਗੁਜਰ ਰਹੇ ਹਾਂ ਉਹ ਵਾਤਾਵਰਨ ਦੀ ਸੰਭਾਲ ਨਾ ਕਰਨ ਅਤੇ ਉਹਨਾਂ ਦੇ ਨਾਲ ਛੇੜਛਾੜ ਕਰਨ ਦਾ ਹੀ ਨਤੀਜਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਅਤੇ ਕੁਦਰਤੀ ਸਰੋਤਾਂ ਦੀ ਗੈਰ ਜਰੂਰੀ ਇਸਤੇਮਾਲ ਨਹੀਂ ਕਰਨਾ ਚਾਹੀਦਾ, ਤਾਂ ਜੋ ਸਾਨੂੰ ਕੁਦਰਤੀ ਕਹਿਰਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਬੱਚਿਆਂ ਸਮੇਤ ਸਟਾਫ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਲਈ ਅਪੀਲ ਕੀਤੀ।