ਤਰਸੇਮ ਚਾਨਣਾ, ਫ਼ਰੀਦਕੋਟ : ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਜਸਬੀਰ ਸਿੰਘ ਦੀ ਸ਼ਿਕਾਇਤ 'ਤੇ ਜੇੇਲ੍ਹ ਵਿੱਚੋਂ ਬੀੜੀਆਂ ਦੇ ਬੰਡਲ, ਜਰਦਾ ਤੇ ਲਾਵਾਰਿਸ ਮੋਬਾਈਲ ਫੋਨ ਬਰਾਮਦ ਹੋਣ 'ਤੇ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਬੀਰ ਸਿੰਘ ਨੇ ਪੁਲਿਸ ਨੰੂ ਲਿਖਤੀ ਸ਼ਿਕਾਇਤ ਕੀਤੀ ਸੀ ਕਿ 18 ਅਤੇ 19 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਵਾਰਡਨ ਗੁਰਮੀਤ ਸਿੰਘ ਦੀ ਡਿਊਟੀ ਵੇਲੇ ਟਾਵਰ ਨੰਬਰ 6 ਤੇ 7 ਦੇ ਦਰਮਿਆਨ ਉਸ ਨੂੰ ਦੋ ਪੈਕਟ ਮਿਲੇ, ਜਿਨ੍ਹਾਂ ਨੂੰ ਵਾਰਡਨ ਇੰਦਰਜੀਤ ਸਿੰਘ ਨੇ ਖੋਲ੍ਹ ਕੇ ਚੈੱਕ ਕੀਤਾ ਤਾਂ 'ਤੇ ਉਨ੍ਹਾਂ ਵਿੱਚੋਂ 4 ਪੁੜੀਆਂ ਜਰਦੇ ਦੀਆਂ ਤੇ 14 ਬੰਡਲ ਬੀੜੀਆਂ ਦੇ ਬਰਾਮਦ ਹੋਏ। ਇੰਦਰਜੀਤ ਦੀ ਡਿਊਟੀ ਜੇਲ੍ਹ ਦੇ ਹਸਪਤਾਲ ਵਿਚ ਲੱਗੀ ਸੀ ਤਾਂ ਡਿਊਟੀ ਦੌਰਾਨ ਹਸਪਤਾਲ ਦੇ ਬਾਥਰੂਮ ਦੇ ਜੰਗਲੇ ਵਿੱਚੋਂ ਛੋਟਾ ਮੋਬਾਈਲ ਸਿਮ ਫੋਨ ਸਮੇਤ ਬਰਾਮਦ ਹੋਇਆ। ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।