ਅਰਸ਼ਦੀਪ ਸੋਨੀ, ਸਾਦਿਕ : ਆੜ੍ਹਤੀਆ ਐਸੋਸੀਏਸ਼ਨ ਸਾਦਿਕ ਦੀ ਮੀਟਿੰਗ ਦਫ਼ਤਰ ਮਾਰਕੀਟ ਕਮੇਟੀ ਸਾਦਿਕ 'ਚ ਹੋਈ। ਇਸ ਮੌਕੇ ਝੋਨੇ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਉਪਰੰਤ ਆੜ੍ਹਤੀਆਂ ਐਸੋਂ ਦੀ ਚੋਣ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਜੈਦੀਪ ਸਿੰਘ ਬਰਾੜ ਨੂੰ ਪ੍ਰਧਾਨ ਅਤੇ ਕੁਲਵੰਤ ਸਿੰਘ ਜਨੇਰੀਆਂ, ਹੈਪੀ ਨਰੂਲਾ, ਗੁਰਪ੍ਰਰੀਤ ਸਿੰਘ ਬਰਾੜ, ਪਰਮਜੀਤ ਸੋਨੀ, ਸਮਸ਼ੇਰ ਸਿੰਘ ਬਰਾੜ ਤੇ ਗੁਰਸੇਵਕ ਸਿੰਘ ਨੂੰ ਮੈਂਬਰ ਲਿਆ ਗਿਆ ਹੈ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਰਮਨਦੀਪ ਸਿੰਘ ਮੁਮਾਰਾ, ਸੁਖਰਾਜ ਸਿੰਘ ਰਾਜਾ ਸੰਧੂ ਪ੍ਰਧਾਨ ਟਰੱਕ ਯੂਨੀਅਨ ਸਾਦਿਕ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਸਮੂਹ ਚੁਣੇ ਹੋਏ ਆਗੂਆਂ ਨੇ ਆੜ੍ਹਤੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਆੜ੍ਹਤੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤਕ ਪੁੱਜਦਾ ਕਰ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਦੀਪਕ ਕੁਮਾਰ ਸੋਨੂੰ, ਬਲਜਿੰਦਰ ਸਿੰਘ ਅੌਲਖ, ਦਲਜੀਤ ਸਿੰਘ ਿਢੱਲੋਂ, ਬਲਜਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਸੰਧੂ, ਸਰਪੰਚ ਸ਼ਿਵਰਾਜ ਸਿੰਘ ਿਢੱਲੋਂ, ਪਿ੍ਰਤਪਾਲ ਸਿੰਘ ਕੋਹਲੀ ਸਕੱਤਰ ਮਾਰਕੀਟ ਕਮੇਟੀ ਸਾਦਿਕ, ਬੰਟੀ ਗਰਗ, ਸਨੀ ਅਰੋੜਾ, ਰਣਧੀਰ ਸਿੰਘ ਸੰਧੂ, ਹਰਪ੍ਰਰੀਤ ਸਿੰਘ ਸੰਧੂ, ਮਹਿੰਦਰ ਸਿੰਘ ਬਰਾੜ, ਪੰਕਜ਼ ਅਗਰਵਾਲ, ਪਰਗਟ ਸਿੰਘ, ਸੱਤਪਾਲ ਸੱਤੀ, ਹਰਜੀਤ ਸਿੰਘ ਹੀਰਾ, ਜਗਨਾਮ ਸਿੰਘ, ਲਖਵਿੰਦਰ ਸਿੰਘ ਿਢੱਲੋਂ, ਤਰਸੇਮ ਲਾਲ, ਸੰਦੀਪ ਗੁਲਾਟੀ, ਰਵਿੰਦਰ ਰੂਬੀ, ਗੁਰਪੇ੍ਮ ਸਿੰਘ ਸਰਪੰਚ ਆਦਿ ਵੀ ਹਾਜ਼ਰ ਸਨ।