- ਪੰਜਾਬ ਸਰਕਾਰ ਵੱਲੋਂ ਗੋਦ ਲਏ ਇਸ ਪਿੰਡ 'ਚ ਲਗਪਗ 3.5 ਕਰੋੜ ਖਰਚਣ ਦਾ ਟੀਚਾ

- 5 ਲੱਖ ਦੇ ਪੂਰੇੇ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਜਤਿੰਦਰ ਮਿੱਤਲ, ਬਾਜਾਖਾਨਾ : ਨੇੜਲੇ ਪਿੰਡ ਲੰਭਵਾਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਵਿਕਾਸ ਕਾਰਜਾਂ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਫਰੀਦਕੋਟ ਜਨਾਬ ਮੁਹੰਮਦ ਸਦੀਕ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਮੌਕੇ 'ਤੇ ਉਨ੍ਹਾਂ ਨਾਲ ਸਬੰਧਿਤ ਇਤਿਹਾਸਕ ਗੁਰੂ ਧਾਮਾਂ ਤੇ ਆਪਣੇ ਜੀਵਨ ਕਾਲ ਦੌਰਾਨ ਜਿੰਨ੍ਹਾਂ-ਜਿੰਨ੍ਹਾਂ ਪਿੰਡਾਂ 'ਚ ਗੁਰੂ ਸਾਹਿਬਾਨ ਵੱਲੋਂ ਕੁੱਝ ਸਮਾਂ ਬਿਤਾਇਆ ਗਿਆ ਹੈ। ਉਨ੍ਹਾਂ ਪਿੰਡਾਂ ਨੂੰ ਮਾਡਲ ਗ੍ਰਾਮ ਅਧੀਨ ਵਿਕਸਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਮੈਂਬਰ ਪਾਰਲੀਮੈਂਟ ਫਰੀਦਕੋਟ ਜਨਾਬ ਮੁਹੰਮਦ ਸਦੀਕ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਪਹਿਚਾਣ ਸੱਭਿਆਚਾਰਕ ਮਾਮਲੇ ਦੇ ਵਿਭਾਗ ਤੋਂ ਪ੍ਰਾਪਤ ਪਿੰਡਾਂ ਅਤੇ ਨਗਰਾਂ ਦੀ ਸੂਚੀ ਮੁਤਾਬਿਕ ਪਿੰਡ ਲੰਭਵਾਲੀ ਜ਼ਿਲ੍ਹਾ ਫਰੀਦਕੋਟ ਨੂੰ ਚੁਣਿਆ ਗਿਆ ਹੈ। ਜਿਸਦੇ ਤਹਿਤ ਪਿੰਡ 'ਚ ਲਗਭਗ 3.5‘ ਕਰੋੜ ਖਰਚ ਕਰ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਜਿੰਨ੍ਹਾਂ 'ਚੋਂ 50 ਲੱਖ ਦੇ ਵਿਕਾਸ ਕਾਰਜ ਪੂਰੇ ਹੋ ਗਏ ਹਨ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦ ਪੂਰੇ ਕਰ ਲਏ ਜਾਣਗੇ। ਜਿਸ 'ਚ ਪਿੰਡ ਵਿੱਚ ਦੇ ਗੁਰਦੁਆਰਾ ਸਾਹਿਬ ਕੁਨੈਕਟੀਵਿਟੀ ਤੇ ਇੰਟਰਲੋਕ ਟਾਇਲਾਂ ਲਾਉਣਾ, ਪਬਲਿਕ ਪਾਰਕ ਦੀ ਉਸਾਰੀ ਕਰਨਾ, ਓਪਨ ਜਿੰਮ ਫਿੱਟ ਕਰਨਾ, ਵਾਲੀਵਾਲ ਗਰਾਊਂਡ, ਸਕੂਲ ਦੀ ਚਾਰ ਦੀਵਾਰੀ, ਸਕੂਲ ਦਾ ਰਸਤਾ ਪੱਕਾ ਕੀਤਾ, ਆਂਗਣਵਾੜੀ ਸੈਂਟਰ ਦੀ ਰਿਪੇਅਰ ਕਰਨਾ, ਛੱਪੜ ਦੀ ਰੈਲੋਵੇਸਨ ਅਤੇ ਸਾਫ ਸਫਾਈ, ਇੰਟਰਲੋਕ ਟਾਇਲ, ਗਲੀਆਂ ਵਿੱਚ ਸੋਲਰ ਅਤੇ ਐੱਲਈਡੀ ਲਾਈਟਾਂ, ਸੀਸੀਟੀਵੀ ਕੈਮਰੇ, ਪੰਚਾਇਤ ਘਰ ਦੀ ਰਿਪੇਅਰ, ਸ਼ਮਸ਼ਾਨ ਘਾਟ 'ਚ ਭੱਠੀ ਅਤੇ ਸੰਪਰਕ ਰਸਤੇ ਦੀ ਉਸਾਰੀ, ਸੜਕਾਂ ਦੇ ਨਾਲ-ਨਾਲ ਪੌਦੇ ਅਤੇ ਵਾਟਰ ਵਰਕਸ ਦੀ ਪਾਈਪ ਲਾਈਟਾਂ ਦਾ ਕੰਮ, ਪਿੰਡ ਦੀਆਂ ਧਰਮਸਾਲਾਵਾਂ ਦੀ ਰਿਪੇਅਰ ਦਾ ਕੰਮ ਕੀਤਾ ਜਾਵੇਗਾ। ਇਸ ਮੌਕੇ ਜਨਾਬ ਮੁਹੰਮਦ ਸਦੀਕ ਤੇ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਨੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਅਤੇ ਪਿੰਡ ਵਿੱਚ ਪੂਰੇ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਵੀ ਹੋਏ। ਇਸ ਮੌਕੇ ਬੀ.ਡੀ.ਪੀ.ਓ ਮੈਡਮ ਨੀਰੂ ਗਰਗ, ਮਹੇਸ ਗਰਗ ਐਕਸੀਅਨ ਪੰਚਾਇਤੀ ਰਾਜ, ਐਸ.ਡੀ.ਓ ਤਾਰਾ ਚੰਦ, ਮਹਿੰਦਰ ਸਿੰਘ ਜੇ.ਈ ਪੰਚਾਇਤੀ ਰਾਜ, ਕੁਲਵੰਤ ਸਿੰਘ ਗੌਂਦਾਰਾ, ਸੁਖਮੰਦਰ ਸਿੰਘ ਜੀ.ਆਰ.ਐਸ, ਗੁਰਮੀਤ ਸਿੰਘ ਪੰਚਾਇਤ ਸੈਕਟਰੀ, ਜਗਜੀਤ ਸਿੰਘ ਟੀ.ਏ ਨਰੇਗਾ, ਹਰਮੀਤ ਸਿੰਘ ਇਲੈਕਟ੍ਰੀਸ਼ਨ ਜੇ.ਈ, ਪ੍ਰਧਾਨ ਰੇਸਮ ਸਿੰਘ ਵੜਿੰਗ, ਪ੍ਰਵੀਨ ਕੌਰ ਭੱਟੀ, ਜਸਵੀਰ ਸਿੰਘ ਵੜਿੰਗ, ਗੁਰਜੰਟ ਸਿੰਘ ਖੱਟੜਾ, ਬੇਅੰਤ ਸਿੰਘ ਪੰਚ, ਮਿੱਠੂ ਸਿੰਘ ਸਾਬਕਾ ਪੰਚ, ਨਛੱਤਰ ਸਿੰਘ ਸਿੱਧੂ, ਰਿੰਪੀ ਸ਼ਰਮਾ, ਬਲਵੰਤ ਸਿੰਘ ਵਾੜਾ ਭਾਈਕਾ, ਕੁਲਦੀਪ ਸਿੰਘ ਨਿਆਮੀ ਵਾਲਾ, ਸਰਪੰਚ ਨਿਰਭੈ ਸਿੰਘ, ਕੁਲਵੰਤ ਕੌਰ, ਰਾਮਪਾਲ ਮਿੱਤਲ ਬਾਜਾਖਾਨਾ, ਜਸਵੀਰ ਸਿੰਘ ਬਹਿਬਲ, ਆਦਿ ਹਾਜਰ ਸਨ। ਇਸ ਮੌਕੇ ਸਰਪੰਚ ਸੁਰਜੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਾ ਪਰਮਜੀਤ ਸਿੰਘ ਵੱਲੋਂ ਮੈਂਬਰ ਪਾਰਲੀਮੈਂਟ ਫਰੀਦਕੋਟ ਜਨਾਬ ਮੁਹੰਮਦ ਸਦੀਕ, ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ, ਸੂਰਜ ਭਾਰਦਵਾਜ ਸੀਨੀਅਰ ਕਾਂਗਰਸੀ ਆਗੂ ਜੈਤੋ ਅਤੇ ਨਾਲ ਆਏ ਹੋਏ ਪਤਵੰਤਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਪੰਜਾਬ ਸਰਕਾਰ ਦਾ ਪਿੰਡ ਨੂੰ ਵਿਕਾਸ ਕਾਰਜਾਂ ਲਈ ਚੁਣੇ ਜਾਣ 'ਤੇ ਧੰਨਵਾਦ ਕੀਤਾ ਗਿਆ।

09ਐਫਡੀਕੇ102 :-ਵਿਕਾਸ ਕਾਰਜਾਂ ਦਾ ਰੀਬਨ ਕੱਟ ਕੇ ਉਦਘਾਟਨ ਕਰਦੇ ਹੋਏ ਜਨਾਬ ਮੁਹੰਮਦ ਸਦੀਕ, ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਤੇ ਸਮੂਹ ਕਾਂਗਰਸੀ ਆਗੂ।