ਪੱਤਰ ਪ੍ਰਰੇਰਕ, ਜੈਤੋ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਜਿਲ੍ਹਾ ਫਰੀਦਕੋਟ ਦੇ ਪਿੰਡ ਮੜਾਕ ਵਿਚ ਇਕਾਈ ਦੀ ਨਵੀਂ ਚੋਣ ਜਿਲ੍ਹਾਂ ਵਿੱਤ ਸਕੱਤਰ ਪ੍ਰਗਟ ਸਿੰਘ ਰੋੜੀਕਪੂਰਾ, ਬਲਾਕ ਪੈ੍ਸ ਸਕੱਤਰ ਲਛਮਣ ਸਿੰਘ ਬਿਸਨੰਦੀ ਦੀ ਅਗਵਾਈ ਵਿਚ ਮੁਹਾਰ ਧਰਮਸ਼ਾਲਾ ਵਿਚ 13 ਮੈਬਰੀ ਕਮੇਟੀ ਦੀ ਚੋਣ ਕੀਤੀ ਗਈ ਅਤੇ ਜਿਸ ਵਿਚ ਪ੍ਰਧਾਨ ਦਰਬਾਰਾ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਜਨਰਲ ਸਕੱਤਰ ਸਤਨਾਮ ਸਿੰਘ, ਪੈ੍ਸ ਸਕੱਤਰ ਭਜਨ ਸਿੰਘ, ਖਜਾਨਚੀ ਰਣਧੀਰ ਸਿੰਘ ਧੀਰਾ ਅਤੇ ਕਾਰਜਕਾਰੀ ਮੈਂਬਰ ਜਿਸ ਵਿਚ ਮੇਜਰ ਸਿੰਘ, ਕਰਮ ਸਿੰਘ, ਬਾਦਲ ਸਿੰਘ, ਹਰਪਾਲ ਸਿੰਘ, ਕੌਰ ਸਿੰਘ, ਜੰਗ ਸਿੰਘ, ਰੇਸਮ ਸਿੰਘ ਦੀ ਸਰਬਸਮੰਤੀ ਨਾਲ ਚੋਣ ਕੀਤੀ ਗਈ ਅਤੇ ਬੀਕੇਯੂ ਡਕੌਦਾ ਦੇ ਬੁਲਾਰੇ ਹਰਮਨ ਸਿੰਘ ਡਿੰਗੀ ਅਤੇ ਨਛੱਤਰ ਸਿੰਘ ਬਿਸਨੰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਤੇ ਸਖ਼ਤ ਸਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਸਾਨੀ ਮੰਗਾ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਕਿਸਾਨ ਆਗੂ ਮਨਜੀਤ ਧੇਨਰ ਦੀ ਸਜਾ ਰੱਦ ਕਰਵਾਉਣ ਨੂੰ ਲੈ ਕੇ ਚੱਲ ਰਹੇ ਬਰਨਾਲਾ ਜੇਲ੍ਹ ਅੱਗੇ ਧਰਨਾ ਵਿੱਚ 22 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਨੌਜਵਾਨਾ ਦਾ ਕਾਫ਼ਲਾ ਜਾਵੇਗਾ ਇਸ ਮੌਕੇ ਬਲਜੀਤ ਸਿੰਘ ਰਾਮੇਆਣਾ ਅਤੇ ਪਿੰਡ ਨਿਵਾਸੀ ਸ਼ਾਮਿਲ ਹੋਏ।

18ਐਫ਼ਡੀਕੇ106 :-ਚੋਣ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਯੂਨੀਅਨ ਦੇ ਆਗੂ।