ਪੱਤਰ ਪ੍ਰਰੇਰਕ, ਫ਼ਰੀਦਕੋਟ : ਕੇਂਦਰੀ ਵਿਦਿਆਲਿਆ ਫ਼ਰੀਦਕੋਟ ਛਾਉਣੀ ਵਿਖੇ ਸਵੱਛਤਾ ਅਭਿਆਨ ਚਲਾਇਆ ਗਿਆ। ਇਸ ਮੌਕੇ ਪਿ੍ਰੰਸੀਪਲ ਡਾ. ਹਰਜਿੰਦਰ ਕੌਰ, ਵਾਈਸ ਪਿ੍ਰੰਸੀਪਲ ਮਨਜੀਤ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਸਾਡੇ ਜੀਵਨ 'ਚ ਸਵੱਛਤਾ ਦਾ ਬਹੁਤ ਵੱਡਾ ਮਹੱਤਵ ਹੈ। ਉਨ੍ਹਾਂ ਕਿਹਾ ਅਸੀਂ ਸਵੱਛਤਾ ਰੱਖ ਕੇ ਸਹਿਜੇ ਹੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਹਾਂ। ਉਨ੍ਹਾਂ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸਵੱਛਤਾ ਅਭਿਆਨ ਨੂੰ ਆਪਣੇ ਘਰ ਤੋਂ ਸ਼ੁਰੂ ਕਰੀਏ, ਿਫ਼ਰ ਆਪਣੀ ਕਰਮ ਭੂਮੀ ਵਾਲੇ ਸਥਾਨ 'ਤੇ ਸਫ਼ਾਈ ਰੱਖੀਏ ਤੇ ਿਫ਼ਰ ਸਾਂਝੀਆਂ ਥਾਵਾਂ ਨੂੰ ਸਾਫ਼ ਸੁਥਰਾ ਬਣਾਈਏ। ਉਨ੍ਹਾਂ ਕਿਹਾ ਸਵੱਛਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਵਾਸਤੇ ਹਰੇਕ ਵਿਦਿਆਰਥੀ ਨੂੰ ਅਹਿਮ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ਸਕੂਲ ਅੰਦਰ ਸਫ਼ਾਈ ਕੀਤੀ। ਇਸ ਮੌਕੇ ਮੀਨਾ ਗੁਪਤਾ, ਅਰਪਣ, ਕੁਮਾਰੀ ਅਮਨ, ਪੇ੍ਮ ਪਰਧਵੀ ਮੀਨਾ, ਸ਼ੁਭਮ ਗੋਸਵਾਮੀ, ਮਿਸਟਰ ਕੇਂਦਰਨਾਥ, ਆਰ.ਡੀ. ਗੌਤਮ ਸਮੇਤ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ਸਕੂਲ ਦੀ ਸੁੰਦਰਤਾ ਵਧਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ।

23ਐਫ਼ਡੀਕੇ101:-ਪਿ੍ਰੰਸੀਪਲ ਡਾ. ਹਰਜਿੰਦਰ ਕੌਰ ਦੀ ਅਗਵਾਈ ਹੇਠ ਅਧਿਆਪਕ ਤੇ ਵਿਦਿਆਰਥੀ ਸਕੂਲ ਅੰਦਰ ਸਵੱਛਤਾ ਅਭਿਆਨ ਤਹਿਤ ਸਾਫ਼ ਸਫ਼ਾਈ ਕਰਦੇ ਹੋਏ।