ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਰਤ ਕਾਨੂੰਨ 'ਚ ਕੀਤੇ ਜਾ ਰਹੇ ਸੋਧ ਦੇ ਖਿਲਾਫ਼ ਸਫ਼ਾਈ ਸੇਵਕ ਯੂਨੀਅਨ ਤੇ ਦਰਜਾ ਚਾਰ ਸਮੇਤ ਸਮੂਹ ਮੁਲਾਜਮ ਜਥੇਬੰਦੀਆਂ ਵੱਲੋਂ ਸਥਾਨਕ ਮਿਊਂਸਪਲ ਪਾਰਕ ਵਿਖੇ ਰੋਸ ਮੁਜਾਹਰਾ ਕੀਤਾ ਗਿਆ। ਇਸ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਤਹਿਸੀਲ ਕੋਟਕਪੂਰਾ ਨੂੰ ਦਿੱਤੇ ਮੰਗ ਪੱਤਰ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮਜਦੂਰਾਂ ਲਈ ਕਿਰਤ ਕਾਨੂੰਨ 'ਚ ਸੋਧ ਕਰਕੇ ਡਿਊਟੀ 8 ਦੀ ਬਜਾਏ 12 ਘੰਟੇ ਕਰਨ ਦਾ ਵਿਰੋਧ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕਰਕੇ ਨਵੀਂ ਪੱਕੀ ਭਰਤੀ ਕੀਤੀ ਜਾਵੇ, 2004 ਤੋਂ ਬਾਅਦ ਭਰਤੀ ਸਮੂਹ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਤਾਂ ਜੋ ਕਰਮਚਾਰੀ ਆਪਣੇ ਤੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਰਾਂ ਨੇ ਮੁਲਾਜਮਾਂ ਤੇ ਮਜਦੂਰਾਂ ਪ੍ਰਤੀ ਰਵੱਈਆ ਨਾ ਛੱਡਿਆ ਅਤੇ ਕਿਰਤ ਕਾਨੂੰਨ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਸਫਾਈ ਸੇਵਕ ਯੂਨੀਅਨ ਵੱਲੋਂ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਪ੍ਰਧਾਨ ਕਿ੍ਸ਼ਨ ਕੁਮਾਰ ਗੁਗਨੀ, ਮੁਕੇਸ਼ ਸਾਰਵਾਨ ਜਨਰਲ ਸਕੱਤਰ, ਵਿੱਕੀ ਚਾਂਵਰੀਆ ਚੇਅਰਮੈਨ, ਅਵਿਨਾਸ਼ ਚੌਹਾਨ, ਮੂਲ ਚੰਦ, ਸੁਰੇਸ਼ ਕੁਮਾਰ, ਰਵੀ ਿਢਕਾਓ, ਿਛੰਦਰ ਰਾਮ, ਸੁਰੇਸ਼ ਕੁਮਾਰ ਸੋਨੂੰ, ਦਾਸ ਰਾਮ, ਜਗਦੀਸ਼ ਚਾਂਵਰੀਆ, ਅਨਿਲ ਕੁਮਾਰ, ਵਿੱਕੀ ਸਾਰਸਰ ਤੇ ਨਿਰੰਜਣ ਸਾਰਵਾਨ ਆਦਿ ਵੀ ਹਾਜ਼ਰ ਸਨ।