ਪੱਤਰ ਪ੍ਰਰੇਰਕ, ਫਰੀਦਕੋਟ : ਸ਼ਹਿਰ ਦੇ ਹਰਮਨ ਪਿਆਰੇ ਮਹਿਰੂਮ ਮੰਤਰੀ ਅਵਤਾਰ ਸਿੰਘ ਬਰਾੜ ਦੀ ਯਾਦ ਨੰੂ ਸਮਰਪਿਤ ਖੂਨਦਾਨ 25 ਮਈ ਨੰੂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਇੱਕ ਖੂਨਦਾਨ ਲਗਾਇਆ ਜਾ ਰਿਹਾ ਹੈ। ਅਵਤਾਰ ਸਿੰਘ ਬਰਾੜ ਮੈਮੋਰੀਅਲ ਸੁਸਾਇਟੀ ਦੇ ਪ੍ਰਮੁੱਖ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੋਕੇ ਹਾਲਾਤਾਂ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕ ਵਿੱਚ ਹੋਈ ਖੂਨ ਦੀ ਕਮੀ ਨੰੂ ਪੂਰਾ ਕਰਨ ਲਈ ਅਤੇ ਅਵਤਾਰ ਸਿੰਘ ਬਰਾੜ ਨੰੂ ਸਰਧਾਜਲੀਆਂ ਅਰਪਣ ਕਰਨ ਦੇ ਉਦੇਸ਼ ਨਾਲ ਇਹ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਬਹੁਤ ਸਾਰੇ ਨਵੇਂ ਲੋਕਾਂ ਨੰੂ ਖੂਨਦਾਨ ਕਰਨ ਲਈ ਪ੍ਰਰੇਰਿਆ ਗਿਆ ਹੈ। ਉਨ੍ਹਾਂ ਸਾਰੇ ਸ਼ਹਿਰਵਾਸੀਆਂ ਅਤੇ ਨਜਦੀਕੀ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਨੰੂ ਇਸ ਕੈਂਪ ਵਿੱਚ ਖੂਨਦਾਨ ਕਰਨ ਦੀ ਅਪੀਲ ਕੀਤੀ।