ਪੱਤਰ ਪ੍ਰਰੇਰਕ, ਕੋਟਕਪੂਰਾ : ਹਰਿਆਣੇ ਦੇ ਮਸ਼ਹੂਰ ਗਾਇਕ ਬਿੰਦਰ ਦਨੌਦਾ ਅਤੇ ਸੋਨਾਲੀ ਫੌਗਾਟ ਤੇ 4 ਐਸ ਇੰਟਰਨੈਸ਼ਨਲ ਕੰਪਨੀ ਦੀ ਪ੍ਰੌਡਕਸ਼ਨ ਇਕਾਈ ਹੁਕਮ ਕਾ ਇੱਕਾ ਅਤੇ ਦੀਪ ਸਿਸਾਈ ਨੇ ਹਰਿਆਣਵੀ ਪਰਿਵਾਰਕ ਗੀਤ “ ਸੌਤਨ” ਆਪਣੇ ਡਿਜੀਟਲ ਪਲੇਟਫਾਰਮ ਅਤੇ ਆਫੀਸ਼ੀਅਲ ਯੂ ਟਿਊਬ ਚੈਨਲ ਤੇ ਪਾ ਕੇ ਕੁੱਝ ਹੀ ਘੰਟਿਆਂ ਵਿੱਚ ਸ਼ੋਸਲ ਮੀਡੀਆ ਅਤੇ ਧੂਮ ਮਚਾ ਦਿੱਤੀ । ਜਿਸਨੰੂ ਤਿੰਨ ਹੀ ਘੰਟਿਆਂ ਵਿੱਚ 71 ਹਜਾਰ ਦਰਸ਼ਕਾਂ ਨੇ ਵੇਖਿਆ ਅਤੇ ਪਸੰਦ ਕੀਤਾ। ਨਿਰਦੇਸ਼ਕ ਮੋਹਨ ਬੇਤਾਬ , ਲੇਖਕ ਤੇ ਗਾਇਕ ਬਿੰਦਰ ਦਨੌਦਾ ਦੀ ਸੁੰਦਰ ਅਵਾਜ ਵਿੱਚ ਗਾਏ ਗੀਤ ਟਿਕਟਾਕ ਸਟਾਰ ਸੋਨਾਲੀ ਫੌਗਾਟ ਅਤੇ ਬਿੰਦਰ ਦਨੋਦਾ ਦੀ ਅਦਾਕਾਰੀ ਨੇ ਦੇਸ਼ ਵਿਦੇਸ਼ ਵਿੱਚ ਬੈਠੇ ਸਰੌਤਿਆਂ ਦਾ ਦਿੱਲ ਜਿੱਤ ਲਿਆ । ਇਸ ਫਿਲਮਾਏ ਗੀਤ ਵਿੱਚ ਉੱਘੇ ਕਵੀ ਰਮੇਸ਼ ਚਹਿਲ ਅਤੇ ਸਹਿਯੋਗੀਆਂ ਦਾ ਭਰਪੂਰ ਯੌਗਦਾਨ ਰਿਹਾ।