ਪੱਤਰ ਪੇ੍ਰਰਕ, ਫਰੀਦਕੋਟ : ਆਮ ਆਦਮੀ ਪਾਰਟੀ ਵਰਕਰਾਂ ਨੇ ਪਾਰਟੀ ਦਾ 9ਵਾਂ ਜਨਮ ਦਿਨ ਕੇਕ ਕੱਟ ਕੇ ਮਨਾਇਆ। ਇਸ ਮੌਕੇ ਕਿਸਾਨ ਵਿੰਗ ਪੰਜਾਬ ਦੇ ਉਪ ਪ੍ਰਧਾਨ ਅਤੇ ਫ਼ਰੀਦਕੋਟ ਦੇ ਹਲਕਾ ਇੰਚਾਰਜ ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਵੀ ਆਪਣੇ 9 ਸਾਲ ਪੂਰੇ ਕਰ ਲਏ ਹਨ। 'ਆਪ' ਦੀ ਸਮੁੱਚੀ ਲੀਡਰਸ਼ਿਪ, ਵਲੰਟੀਅਰਜ਼ ਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਭਿ੍ਸ਼ਟਾਚਾਰ ਖ਼ਿਲਾਫ਼ ਜੰਗ ਜਾਰੀ ਹੈ ਅਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੀ ਵਿਚਾਰਧਾਰਾ ਨੂੰ ਪੰਜਾਬ ਵਿੱਚ ਲਾਗੂ ਕਰਕੇ 2022 ਵਿਚ ਪੰਜਾਬ ਦੇ ਲੋਕ 'ਆਪ' ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਅਸੀਂ ਆਪਣੇ ਸੂਬੇ, ਦੇਸ਼ ਅਤੇ ਆਮ ਲੋਕਾਂ ਦਾ ਵਿਕਾਸ ਕਰਕੇ ਆਪਣੇ ਨੌਜਵਾਨਾਂ ਤੇ ਬੱਚਿਆਂ ਲਈ ਬਿਹਤਰ ਸਮਾਜ ਸਿਰਜਣਾ ਹੈ। ਉਨਾਂ੍ਹ ਕਿਹਾ ਕਿ ਜਿਸ ਤਰਾਂ੍ਹ ਦੇਸ਼ ਦਾ ਕਿਸਾਨ ਆਪਣੇ ਹੱਕਾਂ ਲਈ ਲੜਿਆ ਹੈ ਉਨਾਂ੍ਹ ਨੇ ਦੇਸ਼ ਦੇ ਕਾਨੂੰਨ ਤੇ ਲੋਕਤੰਤਰ ਵਿੱਚ ਨਵੀਂ ਜਾਨ ਫ਼ੂਕ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਇਸ ਬਦਲਾਅ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ। ਇਸ ਮੌਕੇ ਰਵੀ ਬੁਗਰਾ, ਯਾਦਵਿੰਦਰ ਸੰਧੂ, ਬਾਬਾ ਅਮਨਦੀਪ ਸਿੰਘ, ਰਾਜੇਸ਼ ਸ਼ਰਮਾ, ਟੋਨੀ ਧੀਂਗੜਾ, ਬਿੱਟੂ ਮਿਆਨਾ, ਲੱਕੀ ਵਧਵਾ, ਸੁਖਚੈਨ ਸਿੰਘ, ਜਸਬੀਰ ਸਿੰਘ ਖੀਵਾ, ਰਮਨਦੀਪ ਸਿੰਘ ਮੁਮਾਰਾ, ਗੁਰਜੰਟ ਸਿੰਘ ਚੀਮਾ, ਗੁਰਮੀਤ ਸਿੰਘ, ਹੀਰਾ ਸਿੰਘ ਆਦਿ ਹਾਜ਼ਰ ਸਨ।