ਪੱਤਰ ਪ੍ਰਰੇਰਕ, ਫਰੀਦਕੋਟ : ਭਾਰਤੀ ਜਨਤਾ ਪਾਰਟੀ ਪੰਜਾਬ ਕਾਰਜਕਾਰਨੀ ਦੇ ਮੈਂਬਰ ਪ੍ਰਰੇਮ ਸੁਖੀਜਾ ਨੇ ਰੇਲ ਮੰਤਰੀ ਪੀਯੂਸ਼ ਗੋਇਲ ਤੋਂ ਮੰਗ ਕਰਦੇ ਹੋਏ ਕਿਹਾ ਕਿ ਫਿਰੋਜ਼ਪੁਰ ਤੋਂ ਦਿੱਲੀ ਲਈ ਟਰੇਨਾਂ ਚਲਾਈਆਂ ਜਾਣ ਤਾਂ ਜੋ ਯਾਤਰੀਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ, ਦਿੱਲੀ ਜਾਣ ਲਈ ਯਾਤਰੀਆਂ ਨੂੰ ਬੱਸਾਂ ਵਿੱਚ ਬੜੀ ਮੁਸ਼ਕਲ ਆਉਂਦੀ ਹੈ। ਜ਼ਿਆਦਾ ਸਮਾਂ ਅਤੇ ਜ਼ਿਆਦਾ ਪੈਸਾ ਵੀ ਖਰਚ ਕਰਨਾ ਪੈਦਾ ਹੈ ਇਸ ਲਈ ਜਨਤਾ ਦੀ ਸਹੂਲਤ ਲਈ ਜਲਦੀ ਤੋਂ ਜਲਦੀ ਟ੍ਰੇਨਾਂ ਚਲਾਈਆਂ ਜਾਣ ਤਾ ਕੀ ਜਨਤਾ ਨੂੰ ਆਉਣ ਜਾਣ ਵਿਚ ਕੋਈ ਦਿੱਕਤ ਨਾ ਆਵੇ । ਉਨ੍ਹਾਂ ਕਿਹਾ ਕਿ ਬੀ.ਜੇ.ਪੀ.ਪੰਜਾਬ ਕਾਰਜਕਾਰਨੀ ਮੈਂਬਰ ਹੋਣ ਨਾਤੇ ਮੈਂ ਰੇਲ ਮੰਤਰੀ ਪੀਯੂਸ਼ ਗੋਇਲ ਜੀ ਦਾ ਧੰਨਵਾਦ ਕਰਦਾ ਹਾਂ ਜਿਨਾ ਨੇ ਕੁੱਝ ਟ੍ਰੇਨਾਂ ਚਲਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਇਸ ਲਈ ਬੇਨਤੀ ਕਰਦੇ ਹਾਂ ਕਿ ਫਿਰੋਜ਼ਪੁਰ ਵਾਇਆ ਜੈਤੋ, ਜਾਖਲ, ਦਿੱਲੀ ਜਾਣ ਵਾਲਿਆਂ ਟ੍ਰੇਨਾਂ ਨੂੰ ਵੀ ਜਲਦੀ ਤੋਂ ਜਲਦੀ ਹਰੀ ਝੰਡੀ ਦਿੱਤੀ ਜਾਵੇ।