ਤਰਸੇਮ ਚਾਨਣਾ, ਫਰੀਦਕੋਟ : ਐੱਲਬੀਸੀਟੀ (ਲਾਰਡ ਬੱੁਧਾ ਚੈਰੀਟੇਬਲ ਟਰੱਸਟ) ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਪ੍ਰਧਾਨਗੀ ਹੇਠ ਸਥਾਨਕ ਜੈਸਮੀਨ ਹੋਟਲ ਵਿਖੇ ਹੋਈ, ਮੀਟਿੰਗ ਵਿੱਚ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਵਿਸੇਸ਼ ਤੌਰ 'ਤੇ ਪਹੁੰਚੇਵਿਚਾਰ ਵਟਾਂਦਰੇ ਉਪਰੰਤ ਟਰੱਸਟ ਦੀ ਜ਼ਿਲ੍ਹਾ ਇਕਾਈ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ। ਨਾਇਬ ਤਹਿਸੀਲਦਾਰ ਹੀਰਾਵਤੀ ਨੂੰ ਟਰੱਸਟ ਦਾ ਚੀਫ਼ ਪੈਟਰਨ ਅਤੇ ਪਿ੍ਰੰ. ਕਿ੍ਸ਼ਨ ਲਾਲ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ। ਜਗਦੀਸ਼ ਰਾਜ ਭਾਰਤੀ ਨੂੰ ਜ਼ਿਲਾ ਪ੍ਰਧਾਨ, ਸੂਬੇਦਾਰ ਮੇਜਰ ਰਾਮ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕਿ੍ਸ਼ਨ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਡਾ. ਸੋਹਨ ਲਾਲ ਨਿਗਾਹ ਨੂੰ ਜਨਰਲ ਸਕੱਤਰ ਅਤੇ ਮਾਸਟਰ ਜੀਤ ਸਿੰਘ ਨੂੰ ਸਹਾਇਤ ਸਕੱਤਰ ਚੁਣਿਆ ਗਿਆ। ਗਿਆਨ ਚੰਦ ਨੂੰ ਟਰੱਸਟ ਦਾ ਕੈਸ਼ੀਅਰ ਚੁਣਿਆ ਗਿਆ। ਇਸ ਤੋਂ ਇਲਾਵਾ ਡੀ.ਪੀ.ਐੱਸ ਭੋਲਾ, ਸੁਰਜੀਤ ਸੇਠੀ, ਸ੍ਰੀ ਕਿ੍ਸ਼ਨ ਸੰਚਾਲਕ ਅਤੇ ਮਨਜੀਤ ਖਿੱਚੀ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ ਚੁਣੇ ਗਏ ਸਾਰੇ ਅਹੁਦੇਦਾਰਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਨਵਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਟਰੱਸਟ ਪ੍ਰਤੀ ਸਦਾ ਇਮਾਨਦਾਰ ਰਹਿਣਗੇ ਤੇ ਆਪਣੇ ਜਿੰਮੇ ਲਗਾਈ ਹਰ ਜਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣਗੇ। ਇਸ ਮੌਕੇ ਪ੍ਰਧਾਨ ਭਾਰਤੀ ਨੇ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਸੰਸਥਾ ਸ਼ਹਿਰ ਨਿਵਾਸੀਆਂ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਸ਼ਾਸ਼ਨ ਪ੍ਰਸ਼ਾਸ਼ਨ ਨਾਲ ਤਾਲਮੇਲ ਰੱਖਣਗੇ। ਮੀਟਿੰਗ ਦੇ ਅੰਤ ਵਿੱਚ ਚੇਅਰਮੈਨ ਢੋਸੀਵਾਲ ਨੇ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨਵੀਂ ਟੀਮ ਦੇ ਸਹਿਯੋਗ ਨਾਲ ਲੋਕ ਮੁਸ਼ਕਲਾਂ ਨੂੰ ਹੋਰ ਵੀ ਵਧੀਆ ਢੰਗ ਨਾਲ ਸੁਲਝਾਇਆ ਜਾ ਸਕੇਗਾ।