ਪੱਤਰ ਪ੍ਰਰੇਰਕ, ਫਰੀਦਕੋਟ : ਸਥਾਨਕ ਸਹਿਰ ਦੀ ਸਫ਼ਾਈ ਦੇ ਪ੍ਰਬੰਧ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਲੋਕਾਂ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਜ਼ਾਹਿਰ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਪ੍ਰਰੇਮ ਸੁਖੀਜਾ ਨੇ ਕਿਹਾ ਕਿ ਸ਼ਹਿਰ ਦਾ ਸ਼ਾਇਦ ਹੀ ਕੋਈ ਕੋਨਾ ਅਜਿਹਾ ਹੋਵੇਗਾ ਜਿਥੇ ਗੰਦਗੀ ਦਾ ਕੋਈ ਢੇਰ ਨਾ ਦਿਖਾਈ ਦੇ ਰਿਹਾ ਹੋਵੇ। ਸੁਖੀਜਾ ਨੇ ਕਿਹਾ ਕਿ ਸ਼ਹਿਰ ਦੇ ਸਫਾਈ ਕਰਮਚਾਰੀ ਰੋਜਾਨਾਂ ਕੰਮ ਤੇ ਨਹੀ ਆਉਦੇ ਜਿਸ ਕਾਰਨ ਗਲੀਆਂ ਵਿੱਚ ਕੂੜੇ ਦੇ ਢੇਰ ਲੱਗ ਜਾਂਦੇ ਹਨ। ਜਿਸ ਕਾਰਨ ਗਲੀਆਂ ਦਾ ਕੂੜਾ ਨਾਲੀਆਂ ਵਿੱਚ ਜਾਣ ਕਾਰਨ ਪਾਣੀ ਦੇ ਬਹਾਉ ਰੁੱਕ ਜਾਦਾਂ ਹੈ ਅਤੇ ਸੀਵਰੇਜ ਵੀ ਜਾਮ ਹੋ ਜਾਂਦਾ ਹੈ। ਕਈ ਗਲੀਆ ਵਿੱਚ ਜਮਾਂ ਹੋਏ ਗੰਦੇ ਪਾਣੀ ਕਾਰਨ ਉਥੋਂ ਦੀ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਕਰਕੇ ਲੋਕਾਂ ਵਿੱਚ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਕਈ ਥਾਵਾਂ ਤੇ ਮੱਛਰ ਅਤੇ ਮੱਖੀਆਂ ਨੇ ਆਪਣਾ ਘਰ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਘੰਟਾ ਘਰ ਵਾਲੀ ਗਲੀ , ਚੰਡੀਗੜ੍ਹ ਲਬਾਟਰੀ , ਲਾਈਨ ਬਜਾਰ , ਸਰਾਫਾਂ ਬਜਾਰ ਦਾ ਬੁਰਾ ਹਾਲ ਹੈ, ਨਾਲੀਆਂ ਦਾ ਪਾਣੀ ਸੜਕ ਦੇ ਆ ਜਾਦਾਂ ਹੈ। ਜਦ ਕਿ ਪ੍ਰਸਾਸ਼ਨ ਸਿਰਫ ਮੂਕ ਦਰਸ਼ਕ ਬਣਿਆ ਹੋਇਆ ਹੈ।