ਅਰਸ਼ਦੀਪ ਸੋਨੀ, ਸਾਦਿਕ : ਸਾਦਿਕ ਨੇੜੇ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੀ ਵਿਦਿਆਰਥਣ ਪਿ੍ਰਅੰਕਾ ਨੇ ਬਾਰ੍ਹਵੀਂ ਕਲਾਸ ਆਰਟਸ ਵਿੱਚੋਂ 93.3 ਫ਼ੀਸਦੀ ਅੰਕ ਪ੍ਰਰਾਪਤ ਕਰਕੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਕਾਲਜ ਦੇ ਡਾਇਰੈਕਟਰ ਇੰਜੀਨੀਅਰ ਸ੍ਰੀ ਦੀਪਕ ਅਰੋੜਾ ਨੇ ਖੁਸ਼ੀ ਜ਼ਾਹਿਰ ਕੀਤੀ ਤੇ ਹੋਣਹਾਰ ਵਿਦਿਆਰਥਣ ਪਿ੍ਰਅੰਕਾ ਦੇ ਘਰ ਜਾ ਕੇ ਮੈਰਿਟ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ ਅੱਗੇ ਤੋ ਹੋਰ ਸਖਤ ਮਿਹਨਤ ਕਰਨ ਦੀ ਪ੍ਰਰੇਰਣਾ ਦਿੱਤੀ। ਕਾਲਜ ਸਟਾਫ ਮੈਂਬਰ ਬਲਤੇਜ ਸਿੰਘ, ਪ੍ਰਰੋ. ਗੁਰਪ੍ਰਰੀਤ ਕੌਰ ਤੇ ਪਿੰਡ ਦੇ ਕੁਝ ਮੋਹਤਬਰ ਹਰਪ੍ਰਰੀਤ ਸਿੰਘ ਮੈਂਬਰ ਪੰਚਾਇਤ, ਬਰਜਿੰਦਰ ਸਿੰਘ ਗਿੱਲ, ਸਤਪਾਲ ਸਟਾਫ ਤੇ ਵਿਦਿਆਰਥਣ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਪਿੰਡ( ਮਿਸਰੀ ਵਾਲਾ(ਚੱਕ ਜਮੀਤ ਸਿੰਘ ਵਾਲਾ))ਦੇ ਹੋਰ ਬੱਚੇ ਵੀ ਪ੍ਰਰੇਰਨਾ ਲੈਣਗੇ ਇਸ ਮੌਕੇ ਕੈਂਪਸ ਡਾਇਰੈਕਟਰ ਇੰਜ. ਜਰਮਨਜੀਤ ਸਿੰਘ ਸੰਧੂ, ਡਾਇਰੈਕਟਰ ਦੀਪਕ ਅਰੋੜਾ ਨੇ ਕਾਲਜ ਵਿੱਚ ਚੱਲ ਰਹੇ ਕੋਰਸਾ ਬਾਰੇ ਜਾਣਕਾਰੀ ਦਿੱਤੀ ਉਨਾਂ ਦੱਸਿਆ ਕਿ ਕਾਲਜ ਵਿੱਚ ਪਿਛਲੇ ਕੁੱਝ ਸਮੇਂ ਤੋਂ ਗਿਆਰਵੀਂ ਅਤੇ ਬਾਰਵੀਂ, ਡਿਗਰੀ ਕੋਰਸ ਬੀ.ਏ, ਬੀ.ਸੀ.ਏ, ਬੀ.ਬੀ.ਏ, ਬੀ.ਕਾਮ ਚੱਲ ਰਹੇ ਹਨ ਅਤੇ ਇਸ ਸਾਲ ਤੋਂ ਮਾਸਟਰ ਡਿਗਰੀ ਐਮ.ਏ, ਐਮ.ਕਾਮ, ਐਮ.ਸੀ.ਏ ਸ਼ੁਰੂ ਕੀਤੇ ਜਾ ਰਹੇ ਹਨ।