ਅਰਸ਼ਦੀਪ ਸੋਨੀ, ਸਾਦਿਕ : ਮਿਸ਼ਨ ਫ਼ਤਿਹ ਤਹਿਤ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਰੋਕਥਾਮ ਲਈ ਕੋਵਿਡ-19 ਦੀ ਸੈਂਪਲਿੰਗ ਤੇਜ਼ ਕਰਨ ਲਈ ਸਾਦਿਕ, ਜੰਡ ਸਹਿਬ ਦੀ ਮਾਰਕੀਟ ਦੇ ਦੁਕਾਨਦਾਰਾਂ, ਸਬਜ਼ੀ, ਫਲ-ਫਰੂਟ ਤੇ ਜੂਸ ਦੀਆਂ ਰੇਹੜੀਆਂ ਲਗਾਉਣ ਵਾਲਿਆਂ ਅਤੇ ਇਤਿਹਾਸਕ ਗੁਰਦੁਆਰਾ ਸਹਿਬ ਜੰਡ ਸਾਹਿਬ ਤੇ ਡੇਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਅਤੇ ਕੋਰੋਨਾ ਮਹਾਮਾਰੀ ਤੋਂ ਬਚਾਅ ਅਤੇ ਸਰਕਾਰ ਵੱਲੋਂ ਜਾਰੀ ਅਡਵਾਇਜ਼ਰੀਆਂ ਨੂੰ ਆਮ ਲੋਕਾਂ ਤਕ ਪਹੁੰਚਾਉਣ ਅਤੇ ਸਾਦਿਕ ਵਿਖੇ ਕੋਰੋਨਾ ਦੇ ਸੈਂਪਲ ਇਕੱਤਰ ਕਰਨ ਲਈ ਸਥਾਪਿਤ ਕੀਤੇ ਫਲੂ ਕਾਰਨਰ ਤੇ ਸੈਂਪਲਿੰਗ ਵਧਾਉਣ ਸਬੰਧੀ ਵਿਚਾਰ ਚਰਚਾ ਕੀਤੀ। ਉਨ੍ਹਾਂ ਮਾਸਕ ਲਗਾਉਣ, ਹੱਥ ਧੋਣ ਤੇ ਸਮਾਜਿਕ ਦੂਰੀ ਰੱਖਣ ਸਬੰਧੀ ਵੀ ਪ੍ਰਰੇਰਿਤ ਕੀਤਾ।