ਪੱਤਰ ਪ੍ਰਰੇਰਕ, ਕੋਟਕਪੂਰਾ : ਦੇਸ਼ ਭਰ ਵਿਚ ਜਨਮ-ਮੌਤ ਸਬੰਧੀ ਇੰਦਰਾਜਾਂ ਦਾ ਕੰਪਿਊਟਰੀਕਰਨ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਗੰਭੀਰ ਤਰੁੱਟੀਆਂ ਪਾਈਆਂ ਜਾ ਰਹੀਆਂ ਹਨ। ਉਦਾਹਰਣ ਦੇ ਤੌਰ ਤੇ ਜੁਗਰਾਜ ਸਿੰਘ ਪੁੱਤਰ ਬਚਨ ਸਿੰਘ ਦੀ ਮਿਤੀ 9 ਮਈ 2019 ਨੂੰ ਮੌਤ ਹੋਈ ਜਿਸ ਦਾ ਇੰਦਰਾਜ ਪ੍ਰਰੀਵਾਰ ਵਲੋ ਮਿਤੀ 16 ਮਈ 2019 ਨੂੰ ਨਗਰ ਕੌਸਲ ਕੋਟਕਪੂਰਾ ਦੇ ਰਿਕਾਰਡ ਵਿਚ ਦਰਜ ਕਰਵਾਇਆ ਗਿਆ। ਇਸ ਇੰਦਰਾਜ ਬਾਰੇ ਕਾਨੂੰਨੀ ਤੌਰ ਤੇ ਮਿਤੀ 20 ਮਈ 2019 ਨੂੰ ਮੌਤ ਸਰਟੀਫੀਕੇਟ ਦੀ ਕਾਪੀ ਜਾਰੀ ਕਰਕੇ ਦਿੱਤੀ ਗਈ ਇਸ ਸਰਟੀਫੀਕੇਟ ਅਨੁਸਾਰ ਇਸ ਇੰਦਰਾਜ ਨੂੰ ਰਜਿਸਟਰੇਸਨ ਨੰਬਰ 045\800220‘/2019/194171 ਤੇ ਦਰਜ ਕੀਤਾ ਗਿਆ। ਇਸ ਸਰਟੀਫੀਕੇਟ ਅਨੁਸਾਰ ਮਿ੍ਤਕ ਵਿਆਕਤੀ ਦਾ ਪੱਕਾ ਪਤਾ 6802 ਗਰਾਸੀ ਨੋਬ ਗਲੀ ਬੇਕਰਸਫੀਲਡ ਯੂ ਐਸ ਏ ਸਹੀ ਦਰਜ ਕੀਤਾ ਗਿਆ। ਪ੍ਰਰੀਵਾਰ ਨੂੰ ਮੌਤ ਸਰਟੀਫੀਕੇਟ ਦੀ ਲੋੜ ਪੈਣ ਤੇ ਮੁੜ ਕਾਪੀ ਹਾਸਲ ਕਰਨ ਲਈ ਸਬੰਧਤ ਦਫਤਰ ਪਾਸ ਬਿਨੈ ਪੱਤਰ ਦਿੱਤਾ। ਮਿਤੀ 27 ਅਕਤੂਬਰ 2020 ਨੂੰ ਜੋ ਕਾਪੀ ਦਿੱਤੀ ਗਈ ਉਸ ਵਿਚ ਮਿ੍ਤਕ ਦਾ ਪੱਕਾ ਪਤਾ ਹੀ ਬਦਲ ਦਿੱਤਾ ਗਿਆ ਜੋ ਕਿ ਲੋਕਲ ਕੋਟਕਪੂਰਾ ਦਾ ਦਰਜ ਕੀਤਾ ਗਿਆ। ਪ੍ਰਰੀਵਾਰ ਵਲੋ ਹੈਰਾਨੀ ਪਰਗਟ ਕੀਤੀ ਗਈ ਕਿ ਕੰਪਿੳੌਟਰੀਕਰਨ ਹੋਇਆ ਰਿਕਾਰਡ ਕਿਸ ਤਰਾਂ ਤਬਦੀਲ ਹੋ ਗਿਆ ਹੈ। ਸਬੰਧਤ ਕਰਮਚਾਰੀ ਬਲਜਿੰਦਰ ਮਹਿਰਾ ਨਾਲ ਟੈਲੀਫੂਨ ਤੇ ਗਲ ਕੀਤੀ ਤਾਂ ਉਸ ਨੇ ਦੱਸਿਆ ਕਿ ਹੁਣ ਜਿਸ ਵੀ ਵਿਆਕਤੀ ਨੂੰ ਸਰਟੀਫੀਕੇਟ ਜਾਰੀ ਕੀਤਾ ਜਾਂਦਾ ਹੈ ਉਹ ਮੈਨੂਅਲ ਰਿਕਾਰਡ ਤੋ ਜਾਰੀ ਕੀਤਾ ਜਾਂਦਾ ਹੈ। ਮੈਨੂਅਲ ਰਿਕਾਰਡ ਵਿਚ ਅਧੂਰਾ ਐਡਰੈਸ ਹੋਣ ਕਾਰਨ ਇਹ ਐਡਰੈਸੋ ਰਿਕਾਰਡ ਕੀਤਾ ਗਿਆ ਹੈ। ਇਹ ਵਰਨਣਯੋਗ ਹੈ ਕਿ ਇਸ ਜਨਮ ਤੇ ਮੌਤ ਦੇ ਇੰਦਰਾਜ ਆਨ ਲਾਇਨ ਦਰਜ ਕਰਨ ਦੇ ਨਿਯਮ ਹਨ ਅਤੇ ਹੈਰਾਨੀ ਦੀ ਗਲ ਹੈ ਕਿ ਮੈਨੂਅਲ ਰਿਕਾਰਡ ਕਿਸ ਅਧਾਰ ਤੇ ਤਿਆਰ ਕੀਤਾ ਜਾ ਰਿਹਾ ਹੈ। ਜਨਮ ਤੇ ਮੌਤ ਤਾਂ ਸਾਰੀ ਉਮਰ ਦਾ ਪੱਕਾ ਰਿਕਾਰਡ ਹੁੰਦਾ ਹੈ। ਇਸ ਬਾਰੇ ਸਿਵਲ ਸਰਜਨ ਫਰੀਦਕੋਟ ਨਾਲ ਗੱਲ ਕਰਨੀ ਚਾਹੀ ਤਾਂ ਟੈਲੀਫੂਨ ਤੇ ਰਾਬਤਾ ਕਾਇਮ ਨਾ ਹੋ ਸਕਿਆ। ਪਰਿਵਾਰ ਵੱਲੋਂ ਮੰਗ ਕੀਤੀ ਗਈ ਕਿ ਇਹ ਬਹੁਤ ਵੱਡੀ ਅਣਗਹਿਲੀ ਹੈ ਇਸ ਦੀ ਪੂਰਨ ਪੜਤਾਲ ਹੋਣੀ ਚਾਹੀਦੀ ਹੈ ਤੇ ਦੋਸ਼ੀ ਕਰਮਚਾਰੀ ਵਿਰੁੱਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।