ਪੱਤਰ ਪ੍ਰਰੇਰਕ, ਫਰੀਦਕੋਟ : ਸਿਹਤ ਵਿਭਾਗ ਫਰੀਦਕੋਟ ਅਧੀਨ ਕੰਮ ਕਰਦੇ ਦਰਜਾ ਚਾਰ ਕਰਮਚਾਰੀਆਂ ਦੀ ਯੂਨੀਅਨ ਦੀ ਚੋਣ ਸਰਬਸਮਤੀ ਨਾਲ ਹੋਈ ਅਤੇ ਇਸ ਚੋਣ ਵਿੱਚ ਸੁਖਵਿੰਦਰ ਸਿੰਘ ਨੂੰ ਜ਼ਿਲੇ੍ਹ ਦਾ ਪ੍ਰਧਾਨ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਨੂੰ ਚੁਣਿਆਂ ਗਿਆ ਜਦਕਿ ਯੂਨੀਅਨ ਵਿੱਚ ਚੇਅਰਮੈਨ ਦੀ ਜ਼ਿੰਮੇਵਾਰੀ ਗੁਭਜਨ ਸਿੰਘ ਨੂੰ ਸੌਂਪੀ ਗਈ। ਨਵ-ਨਿਯਕੁਤ ਹੋਏ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਅਨ ਦੇ ਵਾਇਸ ਪ੍ਰਧਾਨ ਵੱਜੋਂ ਗੁਰਸੇਵਕ ਸਿੰਘ ਸਾਦਿਕ,ਖਜਾਨਚੀ ਬਿੰਦਰਪਾਲ,ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਜੰਡ ਸਾਹਿਬ,ਮੀਤ ਪ੍ਰਧਾਨ ਮੇਜਰ ਸਿੰਘ ਬਾਜਾਖਾਨਾ,ਪ੍ਰਰੈਸ ਸਕੱਤਰ ਕੁਲਵੰਤ ਸਿੰਘ,ਸਲਾਹਕਾਰ ਭੁਪਿੰਦਰ ਸਿੰਘ ਕੋਟਕਪੂਰਾ,ਸਹਾਇਕ ਖਜਾਨਚੀ ਜਗਤਾਰ ਸਿੰਘ ਅਤੇ ਅਮਰਜੀਤ ਕੌਰ ਨੂੰ ਮੈਂਬਰ ਨਾਮਜਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਲਾਕ ਫਰੀਦਕੋਟ ਦੀ ਚੋਣ ਵਿੱਚ ਤਰਲੋਕ ਸਿੰਘ ਨੂੰ ਬਲਾਕ ਪ੍ਰਧਾਨ, ਸੈਮੂਅਦ ਜਨਰਲ ਸਕੱਤਰ, ਵਾਈਸ ਪ੍ਰਧਾਨ ਮੋਹਣ ਸਿੰਘ, ਰਜਿੰਦਰ ਕੁਮਾਰ.ਜਤਿੰਦਰ ਕੁਮਾਰ, ਨੀਣਾ ਰਾਣੀ, ਮਨਜੀਤ ਕੌਰ ਆਦਿ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ।