ਪੱਤਰ ਪ੍ਰਰੇਰਕ, ਕੋਟਕਪੂਰਾ : ਭਾਰਤ ਦੀਆਂ ਪ੍ਰਮੁੱਖ ਕੇਦਰੀ ਟਰੇਡ ਯੂਨੀਅਨਾਂ, ਕੇਦਰ ਸਰਕਾਰ ਸਮੇਤ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੀਆਂ ਫੈਡਰੇਸਨਾਂ ਦੇ ਸੱਦੇ ਲੋਕ ਮਾਰੂ ਰਾਸਟਰ ਵਿਰੋਧੀ ਨੀਤੀਆਂ, ਕਿਸਾਨਾਂ-ਮਜਦੂਰਾ ਵਿਰੁੱਧ ਸੰਸਦ ਵਿਚ ਧੱਕੇ ਨਾਲ ਪਾਸ ਕਰਕੇ ਬਣਾਂਏ ਕਾਨੂੰਨਾਂ ਅਤੇ ਫਿਰਕੂ ਫਾਸੀਵਾਦ ਵਿਰੁੱਧ ਅੱਜ ਇਕ ਰੋਜਾ ਹੜਤਾਲ ਦੇ ਸਮਰਥਨ ਵਿਚ ਨਗਰ ਕੌਸਲ ਕੋਟਕਪੂਰਾ ਦੇ ਸਮੂਹ ਕਰਮਚਾਰੀਆਂ (ਸਫਾਈ ਕਰਮਚਾਰੀ ਅਤੇ ਦਫਤਰੀ ਅਮਲੇ ਵਲੋ) ਵਲੋ ਹੜਤਾਲ ਕੀਤੀ ਗਈ। ਮੁਕੇਸ ਕੁਮਾਰ ਸਕੱਤਰ, ਅਵਿਨਾਲ ਚੌਹਾਨ ਮੀਤ ਪ੍ਰਧਾਨ, ਵਿਕੀ ਚਾਵਰੀਆ ਚੇਅਰਮੈਨ, ਸੁਸੀਲ ਕੁਮਾਰ ਅਤੇ ਬੀਰ ਇਦਰਜੀਤ ਪੁਰੀ ਅਤੇ ਹੋਰਾਂ ਵਲੋ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਰ ਸਰਕਾਰ ਵਲੋ ਮਜਦੂਰ-ਮੁਲਾਜਮ ਅਤੇ ਕਿਸਾਨ ਵਿਰੋਧੀ ਫੈਸਲਿਆ ਨੂੰ ਠੱਲ ਨਾਂ ਪਾੲਂੀ ਗਈ ਤਾਂ ਉਹ ਵੱਡੇ ਪੱਧਰ ਤੇ ਸੰਘਰਸ ਕਰਨ ਲਈ ਮਜਬੂਰ ਹੋਣਗੇ। ਇਸ ਸਮੇ ਅਮਨ ਸਰਮਾ, ਪ੍ਰਵੀਨ ਕੁਮਾਰ, ਨਿਤਿਨ ਮਲਿਕ, ਰਾਖੀ ਕਟਾਰੀਆ, ਸੁਨੀਤਾ ਰਾਣੀ, ਜਸਜੀਤ ਕੌਰ, ਮਨਜੀਤ ਕੌਰ, ਅਮਰ ਨਾਥ ਸਰਮਾ, ਰਾਮ ਕਰਨ, ਕੈਸੋ ਰਾਮ, ਰਵੀ ਕੁਮਾਰ, ਰਜਿੰਦਰ ਕੁਮਾਰ, ਜਗਦੀਸ ਕੁਮਾਰ ਆਦਿ ਹਾਜ਼ਰ ਸਨ।