ਅਸ਼ੋਕ ਧੀਰ, ਜੈਤੋ : ਐੱਸਸੀਬੀਸੀ ਗਜ਼ਟਿਡ ਐਂਡ ਨਾਨ ਗਜ਼ਟਿਡ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਇਕਾਈ ਫਰੀਦਕੋਟ ਦੀ ਮੀਟਿੰਗ ਸਟੇਟ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੀ ਚੋਣ ਲਈ ਹੋਈ। ਜਿਸ ਦੀ ਪ੍ਰਧਾਨਗੀ ਨੰਦ ਲਾਲ ਪ੍ਰਧਾਨ ਅੰਬੇਡਕਰ ਮਿਸਨ ਕਲੱਬ ਨੇ ਕੀਤੀ। ਮੀਟਿੰਗ ਵਿੱਚ ਮਲਕੀਤ ਸਿੰਘ ਬਠਿੰਡਾ ਬਤੌਰ ਆਬਜਰਵਰ ਸਾਮਿਲ ਹੋਏ।

ਮੀਟਿੰਗ ਵਿੱਚ ਸਰਬਸੰਮਤੀ ਨਾਲ ਮਨੋਹਰ ਲਾਲ (ਜਿਲ੍ਹਾ ਪ੍ਰਧਾਨ), ਵਿਜੈ ਪਾਲ (ਅਡੀਸਨਲ ਜਿਲ੍ਹਾ ਪ੍ਰਧਾਨ),ਗੁਰਸੇਵਕ ਸਿੰਘ (ਜਨਰਲ ਸਕੱਤਰ),ਧਰਮਿੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ),ਰਵੀ ਕੁਮਾਰ (ਮੀਤ ਪ੍ਰਧਾਨ), ਦਵਿੰਦਰਪਾਲ ਸਿੰਘ (ਪ੍ਰਰੈਸ ਸਕੱਤਰ) ਚੁਣੇ ਗਏ। ਐੱਸ ਸੀ ਬੀ ਸੀ ਗਜਟਿਡ ਐਂਡ ਨਾਨ ਗਜਟਿਡ ਇੰਪਲਾਈਜ ਵੈਲਫੇਅਰ ਫੈਡਰੇਸਨ ਇਕਾਈ ਫਰੀਦਕੋਟ ਦਾ ਸਰਪ੍ਰਸਤ ਕਿ੍ਸਨ ਲਾਲ ਜੀ ਨੂੰ ਚੁਣਿਆ ਗਿਆ। ਮੀਟਿੰਗ ਵਿੱਚ ਜੁਗਰਾਜ ਸਿੰਘ, ਹਰਚੰਦ ਸਿੰਘ, ਹਾਕਮ ਸਿੰਘ, ਪਰਮਿੰਦਰ ਸਿੰਘ, ਰਾਕੇਸ ਕੁਮਾਰ, ਹੇਮਰਾਜ, ਵਕੀਲ ਸਿੰਘ, ਗੁਰਨੇਕ ਸਿੰਘ,ਲੇਖ ਰਾਜ, ਵਿਕਰਮ ਕੁਮਾਰ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।