ਤਰਸੇਮ ਚਾਨਣਾ, ਫਰੀਦਕੋਟ : ਐੱਸਐੱਸ ਜੈਨ ਸਭਾ ਫਰੀਦਕੋਟ ਨੇ ਪੁਨੀਤ ਜੈਨ, ਅਰੁਜ ਜੈਨ ਵੈਰਾਗੀ ਨੂੰ ਗੁਰੂ ਅਰੁਣ ਮੁਨੀ ਜੀ ਮਹਾਰਾਜ ਤੇ ਸਮੂਹ ਸਮਾਜ ਤੇ ਉਨ੍ਹਾਂ ਦੇ ਮਾਤਾ ਪਿਤਾ ਤੇ ਪਰਿਵਾਰ ਵੱਲੋਂ ਤਿਲਕ ਕੀਤਾ ਗਿਆ। ਇਨ੍ਹਾਂ ਦੀ ਦੀਖਸ਼ਾ ਬਠਿੰਡਾ ਵਿਖੇ 21 ਮਾਰਚ ਨੂੰੂ ਹੋਣ ਜਾ ਰਹੀ ਹੈ। ਸਭਾ ਦੇ ਕੈਸ਼ੀਅਰ ਸੁਨੀਲ ਜੈਨ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਬਾਲਾ ਦੇ ਰਹਿਣ ਵਾਲੇ ਪੁਨੀਤ ਜੈਨ ਅਤੇ ਦਿੱਲੀ ਦੇ ਰਹਿਣ ਵਾਲੇ ਅਰੁਜ ਜੈਨ ਆਉਣ ਵਾਲੀ 21 ਮਾਰਚ ਨੰੂ ਦੀਖਸ਼ਾ ਪ੍ਰਰਾਪਤ ਕਰਕੇ ਜੈਨ ਸਮਾਜ ਨੰੂ ਚੰਗਾ ਜੀਵਨ ਜਿਊਣ ਅਤੇ ਮਾਨਵਤਾ ਲਈ ਚੰਗੇ ਕੰਮ ਕਰਨ ਲਈ ਪ੍ਰਰੇਰਨਾ ਦੇਣ ਲਈ ਆਪਣਾ ਪੂਰਾ ਜੀਵਨ ਅਰਪਣ ਕਰ ਦੇਣਗੇ । ਇਸ ਮੌਥੇ ਅਵੰਤਾ ਜੈਨ ਪ੍ਰਧਾਨ, ਪੰਕਜ ਜੈਨ,ਸੈਕਟਰੀ ਉਪ ਪ੍ਰਧਾਨ ਨਰਿੰਦਰ ਜੈਨ, ਸ਼ੁਨੀਲ ਜੈਨ ਕੈਸ਼ੀਅਰ, ਐਕਵੋਕੇਟ,ਸਤੀਸ਼ ਜੈਨ, ਚੰਦਰ ਮੋਹਣ ਜੈਨ, ਕਮਲ ਜੈਨ,ਪ੍ਰੰਬਧਕ ਜੈਨ ਸਕੂਲ ਫਰੀਦਕੋਟ ਤੇ ਸਮਾਜ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।