ਤਰਸੇਮ ਚਾਨਣਾ, ਫਰੀਦਕੋਟ : ਭਾਰਤੀ ਫ਼ੌਜ ਦੇ 166 ਮੀਡੀਅਮ ਰੈਜ਼ੀਮੈਂਟ ਦੇ ਸਾਬਕਾ ਫ਼ੌਜੀ ਨਾਇਕ ਨੂੰ ਯੂਨਿਟ ਦੇ ਕਰਨਲ ਅਭਿਸ਼ੇਕ ਤੇ ਹੋਰ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। 80 ਸਾਲਾ ਸਾਬਕਾ ਫ਼ੌਜੀ ਕਾਫੀ ਸਮੇਂ ਤੋਂ ਬਿਮਾਰ ਚਲ ਰਿਹਾ ਸੀ ਜਿਸ ਦੇ ਇਲਾਜ ਨੂੰ ਮੁਕੰਮਲ ਕਰਵਾਉਣ ਵਿੱਚ ਸਹਾਇਤਾ ਕਰਨ ਉਪਰੰਤ ਭਾਰਤੀ ਫੌਜ ਦੀ 166 ਮੀਡੀਅਮ ਰੈਜੀਮੈਂਟ ਨੇ ਉਸਦਾ ਸਨਮਾਨ ਕੀਤਾ। ਪ੍ਰਰਾਪਤ ਜਾਣਕਾਰੀ ਅਨੁਸਾਰ ਭਾਰਤੀ ਫੌਜ ਦਾ ਹਿੱਸਾ ਰਹੇ ਅਤੇ ਭਾਰਤ - ਪਾਕਿਸਤਾਨ ਦੀਆਂ ਦੋ ਜੰਗਾਂ ਵਿੱਚ ਹਿੱਸਾ ਲੈਣ ਵਾਲੇ ਸਾਬਕਾ ਨਾਇਕ ਜਗਰੂਪ ਸਿੰਘ ਕਾਫੀ ਸਮੇ ਤੋਂ ਬੀਮਾਰ ਸਨ ਜਿਨ੍ਹਾ ਦ ਇਲਾਜ ਕਰਵਾਉਦ ਵਿੱਚ ਉਨ੍ਾਂ ਦੀ ਯੂਨਿਟ ਦੇ ਲੋਕਾਂ ਨੇ ਸਹਾਇਤਾ ਕੀਤੀ ਅਤੇ ਉਨ੍ਹਾਂ ਦੀ ਸਿਹਤ ਪੱਖੋਂ ਤੰਦਰੁਸਤ ਕਰਨ ਉਪਰੰਤ ਉਨ੍ਹਾਂ ਦਾ ਸਨਮਾਨ ਕੀਤਾ। ਇਸ ਸਬੰਧ ਵਿੱਚ ਯੂਨਿਟ ਦੇ ਸੂਬੇਦਾਰ ਜਗਜੀਤ ਸਿੰਘ ਨੇ ਦੱੰਸਿਆ ਕਿ ਸਾਬਕਾ ਨਾਇਕ ਜਗਰੂਪ ਸਿੰਘ ਸਾਲ 1963 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਅਤੇ ਉਸ ਨੇ ਭਾਰਤ ਦੀ ਪਾਕਿਸਤਾਨ ਨਾਲ ਹੋਈ 1965 ਅਤੇ 1971 ਵਿੱਚ ਜੰਗ ਲੜੀ। ਉਸ ਨੇ ਦੱਸਿਆ ਕਿ 1965 ਵਿੱਚ ਨਾਇਕ ਜਗਰੂਪ ਸਿੰਘ ਜੰਮੂ ਕਸ਼ਮੀਰ , ਬਾਹਮਣਵਾੜੀ ਵਿੱਚ ਬੜੀ ਬਹਾਦਰੀ ਨਾਲ ਲੜੇ ਅਤੇ 1971 ਵਿੱਚ ਹੋਈ ਜੰਗ ਵਿੱਚ ਉਹ ਫਾਜਿਲਕਾ ਦੇ ਚੱਕ ਅਸਿਫ ਵਿੱਚ ਦੁਸ਼ਮਣ ਨਾਲ ਲੋਹਾ ਲਿਆ। ਜਿਸ ਲਈ ਉਨ੍ਹਾਂ ਨੰੂ ਮੈਡਲ ਵੀ ਮਿਲੇ। ਅੱਜ ਉਨ੍ਹਾਂ ਨੰੂ ਸਨਮਾਨਿਤ ਕਰਨ ਲਈ ਯੂਨਿਟ ਦੇ ਕਮਾਂਡਿੰਗ ਆਫੀਸਰ ਕਰਨਲ ਅਭਿਸ਼ੇਕ ਬਿਸਟ , ਕੈਪਟਨ ਜਗਰੂਪ ਸਿੰਘ ਸਾਬਕਾ ਗੁਰਾ ਸਿੰਘ ਲੱਛਮਣ ਸਿੰਘ ਸਰਪੰਚ ਨੇ ਸਨਮਾਨਿਤ ਕੀਤਾ।