ਪੱਤਰ ਪੇ੍ਰਰਕ, ਜੈਤੋ : ਸਥਾਨਕ ਐੱਚਡੀਐੱਫਸੀ ਬੈਂਕ ਨੇ ਵਧੀਆ ਗਾਹਕ ਸੇਵਾਵਾਂ ਲਈ ਅਸਿਸਟੈਂਟ ਮੈਨੇਜਰ ਹਰਪ੍ਰਰੀਤ ਕੌਰ ਨੂੰ ਗੋਲਡਨ ਸ਼ੀਲ ਨਾਲ ਸਨਮਾਨਿਤ ਕੀਤਾ। ਬ੍ਾਂਚ ਹੈੱਡ ਮਦਨ ਕੁਮਾਰ ਨੇ ਦੱਸਿਆ ਕਿ ਹਰਪ੍ਰਰੀਤ ਕੌਰ ਪਿਛਲੇ ਦਸ ਸਾਲ ਤੋਂ ਵੀ ਲੰਮੇ ਸਮੇਂ ਦੀ ਸਰਵਿਸ ਕਰ ਰਹੀ ਹੈ। ਉਨ੍ਹਾਂ ਹਰਪ੍ਰਰੀਤ ਕੌਰ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਸਨਮਾਨ ਉਪਰੰਤ ਹਰਪ੍ਰਰੀਤ ਕੌਰ ਨੇ ਕਿਹਾ ਕਿ ਉਹ ਹੋਰ ਜ਼ਿਆਦਾ ਮਿਹਨਤ ਤੇ ਲਗਨ ਨਾਲ ਕੰਮ ਕਰਨਗੇ ਤਾਂ ਵੱਧ ਵਧੀਆ ਨਤੀਜੇ ਸਾਹਮਣੇ ਲਿਆਂਦੇ ਜਾਣ। ਇਸ ਮੌਕੇ ਡਿਪਟੀ ਮੈਨੇਜਰ ਬਿਸ਼ਨ ਪ੍ਰਕਾਸ਼ , ਐਗਰੀਕਲਚਰ ਸੀਨੀਅਰ ਮੈਨੇਜਰ ਭੁਪਿੰਦਰ ਸਿੰਘ, ਸਹਾਇਕ ਮੈਨੇਜਰ ਹਰਪ੍ਰਰੀਤ ਸਿੰਘ, ਜਗਤਾਰ ਸਿੰਘ, ਜੋਗਿੰਦਰ ਸਿੰਘ, ਅਮਨ ਕੌਰ ਸਰਾਂਵਾਂ , ਖਵਾਇਸ਼ ਅਰੋੜਾ , ਗੁਰਪ੍ਰਰੀਤ ਕੌਰ ਆਦਿ ਨੇ ਵਧਾਈ ਦਿੱਤੀ।