ਅਰਸ਼ਦੀਪ ਸੋਨੀ, ਸਾਦਿਕ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ੋਨ ਪਧਰੀ ਖੇਡਾਂ ਕਰਵਾਈਆਂ ਗਈਆਂ, ਜਿਸ 'ਚੋਂ ਗੁਰੂ ਤੇਗ਼ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਮੂਆਣਾ ਦੀ ਜ਼ੋਨ ਪਧਰੀ ਖੇਡਾਂ 'ਚ ਝੰਡੀ ਰਹੀ। ਇਸ ਸਬੰਧੀ ਡਾਇਰੈਕਟਰ 'ਤੇ ਪਿ੍ਰੰਸੀਪਲ ਮੈਡਮ ਸੁਖਵੀਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਨਾ ਖੇਡਾਂ ਵਿੱਚ ਕਬੱਡੀ ਨੈਸ਼ਨਲ, ਸਟਾਈਲ ਕਬੱਡੀ, ਸਰਕਲ ਸਟਾਈਲ, ਵਾਲੀਬਾਲ, ਚੈੱਸ, ਰੱਸਾਕੱਸੀ, ਖੋ-ਖੋ, ਸਕੀਪਿੰਗ, ਰੋਪਸ, ਅੰਡਰ-14,17,19 ਸਾਲ ਦੇ ਲੜਕੇ, ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇੰਨ੍ਹਾ ਖੇਡਾਂ ਵਿੱਚ ਗੁਰੁ ਤੇਗ਼ ਬਹਾਦਰ ਪਬਲਿਕ ਸਕੂਲ ਦੇ ਬੱਚਿਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਇਆ ਕਬੱਡੀ ਅੰਡਰ-17 ਸਾਲ ਲੜਕੇ ਜ਼ੋਨ ਵਿੱਚ ਦੂਜੀ ਪੁਜ਼ੀਸਨ ਪ੍ਰਰਾਪਤ ਕੀਤੀ। ਵਾਲੀਬਾਲ ਅੰਡਰ-17 ਲੜਕੇ ਦੂਜੀ ਪੁਜ਼ੀਸਨ, ਰੱਸਾਕੱਸੀ ਲੜਕੇ ਅੰਡਰ-17 , ਅੰਡਰ-19 ਨੇ ਪਹਿਲੀ ਪੁਜ਼ੀਸਨ ਚੈੱਸ ਅੰਡਰ-14 ਲੜਕੇ ਦੂਜੀ ਪੁਜ਼ੀਸਨ, ਖੋ-ਖੋ ਅੰਡਰ-14 ਸਾਲ ਲੜਕੇ ਦੂਜੀ ਪੁਜ਼ੀਸਨ ਅਤੇ ਅੰਡਰ-17, ਅੰਡਰ-19 ਸਾਲ ਲੜਕੇ ਖੋ-ਖੋ ਪਹਿਲੀ ਪੁਜ਼ੀਸਨ ਤੇ ਰਹੇ। ਸਾਲ ਸਕੀਪਿੰਗ ਰੋਪਲ ਅੰਡਰ-19 ਲੜਕੀਆਂ ਦੂਜੀ ਪੁਜ਼ੀਸਨ 'ਤੇ ਰਹੀਆ। ਇਸੇ ਤਰ੍ਹਾਂ ਸਕੂਲ ਦੀਆਂ ਸਾਰੀਆਂ ਟੀਮਾਂ ਨੇ ਜ਼ੋਨ ਪੱਧਰ ਦੀਆ ਖੇਡਾਂ 'ਚ ਆਪਣੀ ਵਧੀਆ ਖੇਡ ਦਿਖਾਈ। ਸਕੂਲ ਦੀ ਮੈਨੇਜਮੈਟ ਵਿੱਚ ਚੇਅਰਮੈਨ ਸੁਖਵਿੰਦਰ ਸਿੰਘ ਧਾਲੀਵਾਲ, ਪਿ੍ਰੰਸੀਪਲ ਮੈਡਮ ਸੁਖਵੀਰ ਕੌਰ ਬਰਾੜ, ਚੇਅਰਪਰਸਨ ਮੈਡਮ ਰਾਜਵੀਰ ਕੌਰ, ਵਾਈਸ ਪਿ੍ਰੰਸੀਪਲ ਮੈਡਮ ਰੱਖਣਪ੍ਰਰੀਤ ਕੌਰ ਅਤੇ ਅੰਗਰੇਜ ਸਿੰਘ ਡੀ. ਪੀ. ਈ ਨੇ ਖਿਡਾਰੀਆਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਜਿੱਤ ਦੀ ਵਧਾਈ ਦਿੰਦੇ ਹੋਏ ਹੋਰ ਸਖ਼ਤ ਮਿਹਨਤ ਕਰਨ ਦੀ ਪ੍ਰਰੇਰਨਾ ਦਿੱਤੀ।

16ਐਫ਼ਡੀਕੇ121:-ਜੇਤੂ ਵਿਦਿਆਰਥੀਆਂ ਨਾਲ ਪਿ੍ਰੰਸੀਪਲ ਮੈਡਮ ਸੁਖਵੀਰ ਕੌਰ ਬਰਾੜ ਤੇ ਹੋਰ।