- 230 ਨਿੰਮਾਂ 'ਚੋਂ 192 ਨਿੰਮਾਂ ਹੋਈਆਂ ਵੱਡੀਆਂ

ਸਤੀਸ਼ ਕੁਮਾਰ, ਫਰੀਦਕੋਟ : ਬਾਬਾ ਫਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ (ਐਡਵੋਕੇਟ) ਵੱਲੋਂ ਇਲਾਕੇ ਵਿੱਚ ਹਰਿਆਵਲ ਲਿਆਉਣ ਅਤੇ ਵਾਤਾਵਰਨ ਨੂੰ ਸਾਫ-ਸੁਥਰਾ ਬਣਾਉਣ ਲਈ ਸ਼ੁਰੂ ਕੀਤੀ ਗਈ ਹਰਿਆਵਲ ਮੁਹਿੰਮ ਦੇ ਚੱਲਦਿਆਂ ਸ਼ਹਿਰ ਦੀ ਫਿਰਨੀ ਜਿਸ 'ਚ ਬਾਸੀ ਚੌਂਕ, ਅਮਰ ਆਸ਼ਰਮ ਤੋਂ ਕੰਮੇਆਣਾ ਚੌਕ, ਗਾਂਧੀ ਸਕੂਲ ਤੋਂ ਅਨੰਦੇਆਣਾ ਗਊਸ਼ਾਲਾ ਤਕ ਡਿਵਾਇਡਰਾਂ ਉੱਪਰ ਲਗਭਗ 230 ਨਿੰਮਾਂ ਲਗਾਈਆਂ ਗਈਆਂ ਸਨ, ਜਿਨ੍ਹਾਂ 'ਚੋਂ 192 ਨਿੰਮਾਂ ਜਿੰਦਾ ਹਨ ਅਤੇ 13-14 ਫੁੱਟ ਲੰਮੀਆਂ ਹੋ ਗਈਆਂ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਕਥਨਾਂ ਨੂੰ ਪੂਰਾ ਕਰਦੇ ਹੋਏ ਉਹ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਲਈ ਆਪਣੀ ਸੇਵਾ ਨਿਭਾ ਰਹੇ ਹਨ ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸ਼ਹਿਰ ਦੀ ਫਿਰਨੀ ਦੇ ਡਿਵਾਇਡਰਾਂ ਅਤੇ ਪੁਰਾਣੀਆਂ ਤਿੰਨ ਸੜਕਾਂ ਦੀਆਂ ਤਿੰਨਾਂ ਤੈਹਾਂ ਨੂੰ ਭੰਨ ਕੇ ਮਿੱਟੀ ਬਦਲਕੇ ਉਸ ਵਿੱਚ ਰੂੜੀ-ਖਾਦ ਪਾਈ ਗਈ ਅਤੇ ਟ੍ਰੀ-ਗਾਰਡ ਲਗਾ ਕੇ 230 ਨਿੰਮਾਂ ਲਗਾਈਆਂ ਗਈਆਂ ਸਨ ਉਹਨਾਂ ਦੱਸਿਆਂ ਕਿ ਇਹਨਾਂ ਨਿੰਮਾਂ ਨੂੰ ਜਿੰਦਾ ਰੱਖਣ ਲਈ ਦੋ ਸਾਲਾਂ ਤੋਂ ਟੈਕਰਾਂ ਰਾਹੀ ਨਹਿਰੀ ਪਾਣੀ ਨਾਲ ਸਿੰਚਿਆ ਜਾਂਦਾ ਹੈ ਮਹੀਪ ਇੰਦਰ ਸਿੰਘ ਨੇ ਕਿਹਾ ਕਿ ਉਹ ਇੱਕ ਵਾਤਾਵਰਨ ਪ੍ਰਰੇਮੀ ਹਨ ਅਤੇ ਉਹਨਾਂ ਵੱਲੋਂ ਸਿਰਫ ਧਾਰਮਿਕ ਸਮਾਗਮਾਂ ਤੇ ਹੀ ਜ਼ੋਰ ਨਹੀਂ ਦਿੱਤਾ ਜਾਂਦਾ ਬਲਕਿ ਵਾਤਾਵਰਨ ਨੂੰ ਬਚਾਉਣ ਲਈ ਵੀ ਉਹ ਆਪਣੇ ਭਰਪੂਰ ਯਤਨ ਕਰ ਰਹੇ ਹਨ ਉਹਨਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਧਾਰਮਿਕ ਅਤੇ ਇਤਿਹਾਸਕ ਨਗਰੀ ਨੂੰ ਹਰ ਪੱਖੋਂ ਵਿਕਾਸਸ਼ੀਲ ਬਣਾਉਣ ਲਈ ਉਹ ਸੰਗਤ ਦੇ ਨਾਲ ਹਮੇਸ਼ਾ ਯਤਨਸ਼ੀਲ ਰਹਿਣਗੇਜ਼ਿਕਰਯੋਗ ਹੈ ਕਿ ਮਨੁੱਖੀ ਜੀਵਨ ਨੂੰ ਜਿੰਦਾ ਰੱਖਣ ਲਈ ਆਕਸੀਜਨ ਦੀ ਲੋੜ ਹੈ ਅਤੇ ਨਿੰਮ ਦਾ ਦਰਖਤ ਇਸ ਲਈ ਮੁੱਖ ਦਰਖਤ ਹੈ।

18ਐਫਡੀਕੇ114:-ਹਰਿਆਵਲ ਮੁਹਿੰਮ ਦੌਰਾਨ ਲਗਾਈਆਂ ਨਿੰਮਾਂ ਨਾਲ ਸੇਵਾਦਾਰ ਮਹੀਪ ਇੰਦਰ ਸਿੰਘ (ਐਡਵੋਕੇਟ)।