ਅਰਸ਼ਦੀਪ ਸੋਨੀ, ਸਾਦਿਕ : ਖਬਰ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦ ਸਾਦਿਕ ਮੰਡੀ ਨੂੰ ਅਲਾਟ ਕੀਤੀਆਂ ਸਰਕਾਰੀ ਖਰੀਦ ਏਜੰਸੀਆਂ ਪਨਸਪ ਅਤੇ ਮਾਰਕਫੈਡ ਦੇ ਇੰਸਪੈਕਟਰ ਬਿਨਾਂ ਸ਼ਰਤ ਮੰਡੀ ਵਿਚ ਝੋਨੇ ਦੀ ਖਰੀਦ ਕਰਨ ਲਈ ਪੁੱਜੇ। ਪਿਛਲੇ ਕੁਝ ਦਿਨਾਂ ਤੋਂ ਆੜ੍ਹਤੀਆਂ ਅਤੇ ਸਰਕਾਰੀ ਖਰੀਦ ਏਜੰਸੀਆਂ ਦਰਮਿਆਨ ਪੀ.ਐਫ.ਐਮ.ਐਸ ਪੋਰਟਲ ਨੂੰ ਲੈ ਕੇ ਪਿਆ ਰਾਮ ਰੌਲਾ ਉਸ ਸਮੇਂ ਹਾਲ ਦੀ ਘੜੀ ਸਮਾਪਤ ਹੋ ਗਿਆ ਜਦ ਦਾਣਾ ਮੰਡੀ ਸਾਦਿਕ ਵਿਚ ਪਨਸਪ ਦੇ ਖਰੀਦ ਇੰਸਪੈਕਟਰ ਮਨਜਿੰਦਰ ਸਿੰਘ ਅਤੇ ਮਾਰਕਫੈਡ ਦੇ ਇੰਸਪੈਕਟਰ ਅਮਨਦੀਪ ਸਿੰਘ ਸੇਖੋਂ ਨੇ ਬਿਨਾਂ ਪੋਰਟਲ ਦੀ ਸ਼ਰਤ 'ਤੇ ਪਿਛਲੇ ਸ਼ੀਜਨ ਵਾਂਗ ਝੋਨੇ ਦੀ ਖਰੀਦ ਕਰਨ 'ਤੇ ਸਹਿਮਤੀ ਪ੍ਰਗਟ ਕੀਤਾ ਤਾਂ ਸੋਨੂੰ ਰਾਜਪਾਲ ਦੀ ਆੜ੍ਹਤ 'ਤੇ ਤਹਿਸੀਲਦਾਲ ਅਨਿਲ ਕੁਮਾਰ ਸ਼ਰਮਾ ਨੇ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਕਰਵਾਈ। ਖਰੀਦ ਇੰਸਪੈਕਟਰਾਂ ਨੇ ਆੜ੍ਹਤੀਆਂ ਨੂੰ ਦੱਸਿਆ ਕਿ ਉਨ੍ਹਾਂ ਤੋਂ ਕਿਸਾਨਾਂ ਦੇ ਖਾਤਾ ਨੰ., ਪੈਨ ਕਾਰਡ 'ਤੇ ਅਧਾਰ ਕਾਰਡ ਨਹੀਂ ਮੰਗੇ ਜਾਣਗੇ ਤੇ ਖਰੀਦ ਨਿਰਵਿਘਨ ਜਾਰੀ ਰਹੇਗੀ। ਲੋੜੀਦੇਂ ਬਾਰਦਾਨੇ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ ਤੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪਿ੍ਰਤਪਾਲ ਸਿੰਘ ਕੋਹਲੀ ਸਕੱਤਰ ਮਾਰਕੀਟ ਕਮੇਟੀ ਸਾਦਿਕ, ਸਰਪੰਚ ਸ਼ਿਵਰਾਜ ਸਿੰਘ ਿਢੱਲੋਂ, ਦੀਪਕ ਕੁਮਾਰ ਸੋਨੂੰ, ਰਾਜ ਸੰਧੂ, ਦਲਜੀਤ ਸਿੰਘ ਿਢੱਲੋਂ, ਸੋਨੂੰ ਰਾਜਪਾਲ, ਰਛਪਾਲ ਸਿੰਘ ਬਰਾੜ, ਪੰਕਜ਼ ਅਗਰਵਾਲ, ਰੁਪਿੰਦਰ ਰੂਬੀ, ਨਵਨੀਤ ਸੇਠੀ, ਯਸ਼ ਛਾਬੜਾ, ਗੁਰਸੇਵਕ ਸਿੰਘ ਬੁੱਟਰ, ਕਗੋਰਾ ਸੰਧੂ, ਜੈਦੀਪ ਸਿੰਘ ਬਰਾੜ, ਸੋਨੀ ਿਢੱਲੋਂ, ਅਸ਼ੋਕ ਕੁਮਾਰ ਗੋਇਲ, ਸ਼ਤੀਸ਼ ਕੁਮਾਰ, ਮਦਨ ਲਾਲ ਨਰੂਲਾ, ਵਰਿੰਦਰ ਕੁਮਾਰ, ਮਹਿੰਦਰ ਸਿੰਘ ਬਰਾੜ, ਦੀਪਕ ਗਰਗ, ਨਸੀਬ ਸਿੰਘ, ਹਰਜਿੰਦਰ ਸਿੰਘ ਵੀ ਹਾਜ਼ਰ ਸਨ।

10ਐਫ਼ਡੀਕੇ107:-ਸਰਕਾਰੀ ਖ਼ਰੀਦ ਸ਼ੁਰੂ ਕਰਾਉਂਦੇ ਹੋਏ ਅਨਿਲ ਕੁਮਾਰ ਸ਼ਰਮਾ ਤਹਿਸੀਲਦਾਰ ਕਮ ਡਿਊਟੀ ਮੈਜਿਸਟ੍ਰੇਟ।