-ਪੁੱਿਛਆ! ਵਿਗੜਦੀ ਜਾ ਰਹੀ ਸਿਹਤ ਕਾਰਨ ਘਰ-ਘਰ ਦਵਾਈਆਂ ਦੇ ਡੱਬੇ ਕਿਉਂ

-ਜੈਵਿਕ ਖੇਤੀ ਅਪਣਾਉਣ ਦੀ ਕੀਤੀ ਸ਼ਿਫ਼ਾਰਸ਼

ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਸਮਾਜ ਅੰਦਰ ਚੇਤਨਾ ਦਾ ਛੱਟਾ ਦੇਣ 'ਚ ਜੁਟੀ ਉੱਘੀ ਸਮਾਜ ਸੇਵੀ ਸੰਸਥਾ 'ਸਾਥ ਸਮਾਜਿਕ ਗੂੰਜ' ਵੱਲੋਂ ਸਥਾਨਕ ਗਾਂਧੀ ਮੈਮੋਰੀਅਲ ਕਾਲਜ ਫਾਰ ਵੂਮੈਨ ਵਿਖੇ ਪ੍ਰਭਾਵਸ਼ਾਲੀ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਮੁੱਖ ਬੁਲਾਰੇ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਨਿਵੇਕਲੇ ਅੰਦਾਜ ਨਾਲ ਪ੍ਰਰੋਜੈਕਟਰ ਦੇ ਮਾਧਿਅਮ ਰਾਹੀਂ ਦਿਨ-ਪ੍ਰਤੀ-ਦਿਨ ਡਿੱਗਦੀ ਜਾ ਰਹੀ ਮਨੁੱਖੀ ਸਿਹਤ ਦੇ ਕਾਰਨਾਂ ਅਤੇ ਇਸ ਦੇ ਹੱਲ ਬਾਰੇ ਰੌਸ਼ਨੀ ਪਾਉਂਦਿਆਂ ਸੁਚੱਜੀ ਜ਼ਿੰਦਗੀ ਜਿਉਣ ਦੇ ਨੁਕਤੇ ਸਮਝਾਏ। ਉਨ੍ਹਾਂ ਕਿਹਾ ਕਿ ਵਾਤਾਵਰਨ, ਜ਼ਮੀਨ ਤੇ ਲੋਕਾਂ ਦੀ ਸਿਹਤ ਦੀ ਤੰਦਰੁਸਤੀ ਲਈ ਜੈਵਿਕ ਖੇਤੀ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥਣਾ ਨੂੰ ਹਾਂ-ਪੱਖੀ ਨਜ਼ਰੀਆ ਅਪਣਾਉਂਦਿਆਂ ਆਪਣੀ ਊਰਜਾ ਦੀ ਸਹੀ ਵਰਤੋਂ ਕਰਕੇ ਆਪਣਾ ਤੇ ਪੰਜਾਬ ਦਾ ਭਵਿੱਖ ਸੰਵਾਰਨ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਸਵੱਛ ਭਾਰਤ, ਡਿਜੀਟਲ ਇੰਡੀਆ, ਜੈਵਿਕ ਖੇਤੀ, ਆਰਟੀਆਈ, ਜਾਗਰੂਕਤਾ, ਫਰਜ਼, ਅਧਿਕਾਰ ਅਤੇ ਸਰਕਾਰੀ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ। ਉੱਘੇ ਵਾਤਾਵਰਨ ਪੇ੍ਮੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦਿਨੋ ਦਿਨ ਡਿੱਗਦੀ ਜਾ ਰਹੀ ਸਿਹਤ, ਗੰਧਲੇ ਹੋ ਰਹੇ ਪਾਣੀਆਂ, ਪਲੀਤ ਹੋ ਰਹੇ ਵਾਤਾਵਰਨ, ਘਰ ਘਰ ਲੱਗੇ ਦਵਾਈਆਂ ਵਾਲੇ ਡੱਬੇ, ਬਿਮਾਰੀਆਂ ਤੋਂ ਬਚਾਅ ਵਾਲੇ ਕਈ ਨੁਕਤੇ ਸਾਂਝੇ ਕੀਤੇ। ਬਰਜੇਸ਼ ਕੁਮਾਰ, ਵਿਨੋਦ ਕੁਮਾਰ ਅਤੇ ਸੁਭਾਸ਼ ਚੰਦਰ ਨੇ ਸੰਸਥਾ ਵੱਲੋਂ ਸਮਾਜਿਕ ਚੇਤਨਾ ਦੇ ਪਸਾਰੇ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਨੇਜਰ ਕਰਨਲ ਐੱਸ. ਕੇ. ਗਰਗ, ਪਿ੍ਰੰਸੀਪਲ ਮੈਡਮ ਤੁਲਸਨ ਕੌਰ ਸਮੇਤ ਸਮੁੱਚੇ ਸਟਾਫ਼ ਵੱਲੋਂ ਪ੍ਰਰੋ. ਐੱਚ ਐੱਸ ਪਦਮ ਨੇ ਪਹੁੰਚੀਆਂ ਹਸਤੀਆਂ ਨੂੰ ਜੀ ਆਇਆਂ ਆਖਦਿਆਂ ਆਪਣੇ ਵੱਲੋਂ ਪੂਰਨ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ। 'ਸਾਥ ਸਮਾਜਿਕ ਗੂੰਜ਼' ਸੰਸਥਾ ਵੱਲੋਂ ਪਿ੍ਰੰਸੀਪਲ ਸਮੇਤ ਸਮੂਹ ਸਟਾਫ਼ ਦਾ ਸਹਿਯੋਗ ਬਦਲੇ ਸਨਮਾਨ ਕੀਤਾ ਗਿਆ। ਇਸ ਮੌਕੇ ਮਾ ਸੋਮਨਾਥ ਅਰੋੜਾ, ਗੁਰਮੀਤ ਸਿੰਘ ਮੀਤਾ, ਇੰਜੀ. ਹਰਜਿੰਦਰ ਸਿੰਘ ਦੁਆਰੇਆਣਾ ਆਦਿ ਵੀ ਹਾਜ਼ਰ ਸਨ।