ਪੱਤਰ ਪ੍ਰਰੇਰਕ, ਕੋਟਕਪੂਰਾ : ਬਠਿੰਡਾ ਸਾਈਕਲ ਗਰੁੱਪ ਵੱਲੋਂ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ 'ਦੀਵਾਲੀ ਆਨ ਵੀਲਜ਼' ਨਾਮ ਹੇਠ ਇਕ 200 ਕਿਲੋਮੀਟਰ ਦੀ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਸਾਈਕਲ ਰੈਲੀ 'ਚ ਕੋਟਕਪੂਰਾ ਸਾਈਕਲ ਕਲੱਬ (ਕੇ.ਸੀ.ਆਰ.) ਤੋਂ ਸਾਈਕਲ ਚਾਲਕ ਗੁਰਦੀਪ ਸਿੰਘ ਕਲੇਰ, ਰਵੀ ਕੁਮਾਰ, ਗੁਰਪ੍ਰਰੀਤ ਸਿੰਘ ਕਮੋ, ਸੁਖਵਿੰਦਰਪਾਲ ਸਿੰਘ ਹੈਲੀ ਸਦਿਉੜਾ, ਸਰਤਾਜ ਸਿੰਘ, ਪਰਮਿੰਦਰ ਸਿੰਘ ਸਿੱਧੂ, ਡਾ.ਹਰਮੀਤ ਸਿੰਘ ਿਢੱਲੋਂ ਤੇ ਵਿਸ਼ਾਲ ਸ਼ਰਮਾ ਤੋਂ ਇਲਾਵਾ ਬਠਿੰਡਾ, ਗਿੱਦੜਬਾਹਾ, ਡੱਬਵਾਲੀ, ਮਾਨਸਾ, ਮੌੜ ਮੰਡੀ, ਫ਼ਰੀਦਕੋਟ, ਚੀਮਾ ਮੰਡੀ, ਸ੍ਰੀ ਮੁਕਤਸਰ ਸਾਹਿਬ, ਬੁਢਲਾਡਾ ਆਦਿ ਦੇ ਸਾਈਕਲ ਕਲੱਬਾ ਦੇ ਤਕਰੀਬਨ 59 ਸਾਈਕਲ ਚਾਲਕਾਂ ਨੇ ਭਾਗ ਲਿਆ ਸੀ ਇਸ ਸਾਈਕਲ ਨੰੂ ਗੋਵਿੰਦ ਸਿੰਘ ਤੇ ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਹ ਰੈਲੀ ਬਠਿੰਡਾ ਸ਼ਹਿਰ ਤੋਂ ਸ਼ੁਰੂ ਹੋ ਕੇ ਡੱਬਵਾਲੀ, ਸਿਰਸਾ, ਸਰਦੂਲਗੜ੍ਹ, ਸੂਰਤੀਆ, ਤਲਵੰਡੀ ਸਾਬੋਂ ਅਤੇ ਫਿਰ ਵਾਪਿਸ ਬਠਿੰਡੇ ਵਿਖੇ ਸਮਾਪਤ ਹੋਈ ਪ੍ਰਬੰਧਕਾਂ ਨੇ ਇਹ ਦੱਸਿਆ ਕਿ ਸਾਰੇ ਸਾਈਕਲ ਚਾਲਕਾਂ ਨੇ ਇਹ ਸਫ਼ਰ ਲਗਭਗ 9-10 ਘੰਟਿਆਂ ਵਿੱਚ ਪੂਰਾ ਕੀਤਾ ਰਸਤੇ ਵਿੱਚ ਆਉਣ ਵਾਲੇ ਪਿੰਡ ਅਤੇ ਸ਼ਹਿਰਾਂ ਵਿੱਚ ਵਾਤਾਵਰਣ ਨੰੂ ਪ੍ਰਦੂਸ਼ਣ ਮੁਕਤ ਕਰਨ ਲਈ ਲੋਕਾਂ ਨੰੂ ਜਾਗਰੂਕ ਕੀਤਾ ਗਿਆ ਤੇ ਇਸ ਸਾਈਕਲ ਰੈਲੀ ਦੌਰਾਨ ਸਾਈਕਲ ਚਾਲਕਾਂ ਲਈ ਜਿਥੇ ਚਾਹ ਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਉਥੇ ਹੀ ਕਿਸੇ ਵੀ ਅਣਸੁਖਾਵੀ ਘਟਨਾ ਲਈ ਪ੍ਰਬੰਧਕਾਂ ਵੱਲੋਂ 2 ਵਹੀਕਲਾਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ ਇਸ ਮੌਕੇ ਸਾਰੇ ਹਿੱਸਾ ਲੈਣ ਵਾਲੇ ਸਾਈਕਲ ਚਾਲਕਾਂ ਨੂੰ ਪ੍ਰਬੰਧਕਾਂ ਵੱਲੋਂ ਮੈਡਲ ਤੇ ਸਰਟੀਫਿਕੇਟ ਨਾਲ ਸਨਮਾਨਿਤ ਵੀ ਕੀਤਾ ਗਿਆ।

15ਐਫ਼ਡੀਕੇ103:-ਸਾਈਕਲ ਚਾਲਕਾਂ ਨੂੰ ਮੈਡਲ ਦੇ ਕੇ ਸਨਮਾਨਿਤ ਕਰਦੇ ਹੋਏ ਆਗੂ।