ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਨਰਸਿੰਗ ਐਸੋਸੀਏਸ਼ਨ ਦੇ ਮੈਂਬਰਾਂ ਦੀ ਹੋਈ ਅਹਿਮ ਮੀਟਿੰਗ ਦਾ ਆਗਾਜ਼ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਡਾ. ਮਨਜੀਤ ਸਿੰਘ ਿਢੱਲੋਂ ਨੇ ਵੀਸੀ ਰਾਜ ਬਹਾਦਰ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ। ਿਢੱਲੋਂ ਦੀ ਅਗਵਾਈ ਵਾਲੇ ਵਫਦ ਨੇ ਵੀਸੀ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਕਰੋਨਾ ਮਹਾਂਮਾਰੀ ਕਰਕੇ ਨਰਸਿੰਗ ਕਾਲਜਾਂ ਨੂੰ ਬਹੁਤ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨਾ ਦੱਸਿਆ ਕਿ ਪਹਿਲੀ ਵਾਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਨਰਸਿੰਗ ਐਸੋਸੀਏਸ਼ਨਾਂ ਦੇ ਮੈਂਬਰਾ ਦੀ ਮੀਟਿੰਗ ਹੋਈ ਹੈ, ਜਿਸ 'ਚ ਨਰਸਿੰਗ ਕਾਲਜਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਨਵੇਂ ਸਾਲ ਦੇ ਦਾਖਲਿਆਂ ਸਮੇਤ ਸਕਾਲਰਸ਼ਿਪ ਦੀਆਂ ਬਕਾਇਆ ਰਕਮਾਂ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਵਿੱਚੋ ਵੱਖ ਵੱਖ ਕਾਲਜਾਂ ਦੇ ਚੇਅਰਮੈਨ, ਡਾਇਰੈਕਟਰ ਅਤੇ ਪਿ੍ਰੰਸੀਪਲ ਇਸ ਮੀਟਿੰਗ ਦਾ ਹਿੱਸਾ ਬਣੇ। ਡਾ ਸਰਬਜੀਤ ਸਿੰਘ ਮੁਤਾਬਿਕ ਮੀਟਿੰਗ ਦੌਰਾਨ ਵੱਖ ਵੱਖ ਮੁੱਦਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ। ਐਸੋਸੀਏਸ਼ਨ ਦੀ ਕੋਰ ਕਮੇਟੀ ਦੇ ਬੁਲਾਰੇ ਰਮਿੰਦਰ ਮਿੱਤਲ ਨੇ ਦੱਸਿਆ ਕਿ ਮੀਟਿੰਗ ਦੌਰਾਨ 11ਵੀਂ ਦੇ ਸਰਟੀਫਿਕੇਟ ਦੀ ਜਰੂਰਤ, ਫਕੈਲਟੀ 1:10 ਦੇ ਹਿਸਾਬ ਨਾਲ ਰੱਖਣ, ਸੈਕਸ਼ਨਡ ਸੀਟਾਂ ਮੁਤਾਬਿਕ ਫਕੈਲਟੀ, ਇੰਸਪੈਕਸ਼ਨ 'ਚ ਸਿਰਫ ਬੀ.ਐਸ.ਸੀ. ਕੋਰਸ ਦੀ ਫਕੈਲਟੀ ਦੀ ਹਾਜਰੀ, 100 ਫੀਸਦੀ ਜੁਰਮਾਨਾ ਇੰਸਪੈਕਸ਼ਨ ਫੀਸ ਨੂੰ ਠੀਕ ਕਰਕੇ ਇਸਦੀ ਮਿਆਦ ਵਧਾਉਣ, ਇੰਸਪੈਕਸ਼ਨ ਤਿੰਨ ਸਾਲ ਬਾਅਦ ਕਰਨ ਆਦਿਕ ਮੰਗਾਂ ਰੱਖੀਆਂ ਗਈਆਂ। ਉਨਾਂ ਦੱਸਿਆ ਕਿ ਵਾਈਸ ਚਾਂਸਲਰ ਨੇ ਪੰਜਾਬ ਭਰ ਦੇ ਨਰਸਿੰਗ ਕਾਲਜਾਂ ਦੇ ਪ੍ਰਬੰਧਕਾਂ ਨੂੰ ਆਉਂਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਪ੍ਰਰੇਸ਼ਾਨੀਆਂ ਨੂੰ ਧਿਆਨ ਨਾਲ ਸੁਣਿਆ ਤੇ ਉਨਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।