ਕੈਪਸ਼ਨ : ਦਾਨੀ ਪਰਿਵਾਰ ਤੋਂ ਵਰਦੀਆਂ ਹਾਸਲ ਕਰਨ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ ਰਾਮਾ ਦੇ ਬੱਚੇ ਅਧਿਆਪਕਾਂ ਤੇ ਪਤਵੰਤਿਆਂ ਦੇ ਨਾਲ।

ਨੰਬਰ : 19 ਮੋਗਾ 15 ਪੀ

ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਉੱਘੇ ਸਮਾਜ ਸੇਵਕ ਮਰਹੂਮ ਸੂਬੇਦਾਰ ਬਾਰਾ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਸੰਦੀਪ ਸਿੰਘ ਯੂਐਸਏ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਮਾ ਦੇ ਨਰਸਰੀ ਸ੍ਰੇਣੀ ਦੇ ਵਿਦਿਆਰਥੀਆਂ ਨੂੰ ਵਰਦੀ, ਬੂਟ, ਜ਼ੁਰਾਬਾਂ, ਟੋਪੀਆਂ ਅਤੇ ਕੋਟੀਆਂ ਦਾਨ ਕੀਤੀਆਂ ਗਈਆਂ। ਇਸ ਮੌਕੇ ਹੈਡ ਟੀਚਰ ਜਸਪਾਲ ਕੌਰ ਨੇ ਦਾਨੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋੜਵੰਦ ਬੱਚਿਆਂ ਦੀ ਸਹਾਇਤਾ ਨਾਲ ਉਹ ਚੰਗੀ ਸਿੱਖਿਆ ਹਾਸਲ ਕਰਨ ਦੇ ਸਮਰੱਥ ਬਣਨਗੇ। ਇਸ ਮੌਕੇ ਦਰਸ਼ਨ ਸਿੰਘ ਗਿੱਲ, ਸਰਪੰਚ ਮਲਕੀਤ ਸਿੰਘ, ਪੰਚ ਸੱਤਪਾਲ ਸਿੰਘ, ਗੁਰਮਿੰਦਰ ਸਿੰਘ ਰਾਮਾ, ਮੈਡਮ ਜਸਵੀਰ ਕੌਰ, ਸਵਰਨ ਕੌਰ, ਜਤਿੰਦਰ ਕੌਰ, ਰਜਨੀ, ਅੰਗਰੇਜ਼ ਕੌਰ ਅਤੇ ਸੁਖਜਿੰਦਰ ਸਿੰਘ ਟਿੰਕਾ ਆਦਿ ਹਾਜ਼ਰ ਸਨ।