- ਬਿਜਲੀ ਦੇ ਬਿੱਲ ਪੱਲੋਂ ਭਰਦੀਆਂ ਨੇ ਗਊਸ਼ਾਲਾਵਾਂ

ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਸਥਾਨਕ ਸ਼ਹਿਰ ਸਮੇਤ ਲਾਗਲੇ ਪਿੰਡਾ ਵਿੱਚੋ ਫ਼ੜਕੇ ਆਵਾਰਾਂ ਪਸ਼ੂਆਂ ਨੂੰ ਬੀੜ ਸਿੱਖਾਵਾਲਾ ਗਊਸ਼ਾਲਾ ਵਿਖੇ ਸੁਰੱਖਿਆ ਛੱਡਿਆ ਜਾ ਰਿਹਾ ਹੈ ਪਰ ਸਾਂਭ ਸੰਭਾਲ ਤੇ ਆਉਣ ਵਾਲੇ ਖਰਚ ਵੱਲੋਂ ਪ੍ਰਸਾਸਨ ਉੱਕਾ ਹੀ ਧਿਆਨ ਨਹੀ ਦੇ ਰਿਹਾ, ਬੇਸੱਕ ਗਉਸ਼ਾਲਾ ਦੇ ਪ੍ਰਬੰਧਕਾਂ ਵੱਲੋ ਆਪਣੇ ਪੱਧਰ 'ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬੇਜ਼ੁਬਾਨ ਪਸ਼ੂਆਂ ਦੀ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ ਪਰ ਸਬੰਧਤ ਵਿਭਾਗ ਨੂੰ ਵੀ ਝਾਤ ਮਾਰਨੀ ਚਾਹੀਦੀ ਹੈ। ਉਕਤ ਮੌਕੇ ਬੀੜ ਸਿੱਖਾਂਵਾਲਾ ਗਊਸ਼ਾਲਾ ਦੇ ਸੇਵਾਦਾਰ ਬਾਬਾ ਮਲਕੀਤ ਦਾਸ ਨੇ ਦੱਸਿਆ ਕਿ ਨਗਰ ਕੌਂਸਲ ਕੋਟਕਪੂਰਾ ਤੇ ਫ਼ਰੀਦਕੋਟ ਵੱਲੋਂ ਕੁਝ ਸਮਾਂ ਪਹਿਲਾਂ ਗਊਸ਼ਾਲਾ ਨੂੰ ਹਰ ਪੱਖੋਂ ਸਹਿਯੋਗ ਦੇਣ ਦੀ ਗੱਲ ਕੀਤੀ ਗਈ ਸੀ ਪਰ ਨਾ ਤਾਂ ਅੱਜ ਤਕ ਗਊਸ਼ਾਲਾ ਦੇ ਬਿਜਲੀ ਬਿੱਲ ਹੀ ਮੁਆਫ ਹੋਏ ਤੇ ਨਾ ਹੀ ਪਸ਼ੂਆਂ ਲਈ ਹਰਾ ਚਾਰਾ ਸਮੇਤ ਸੁਰੱਖਿਅਤ ਪਸ਼ੂਆਂ ਨੂੰ ਰੱਖਣ ਲਈ ਸੈਂਡ ਵਗੈਰਾ ਹੀ ਬਣਾ ਕੇ ਦਿੱਤੇ ਗਏ। ਉਨਾਂ ਦੱਸਿਆ ਕਿ ਅਜੋਕੇ ਸਮੇਂ ਵਿਚ ਕੋਟਕਪੂਰਾ ਸ਼ਹਿਰ 'ਚੋਂ 700 ਅਤੇ ਨੱਥੇਵਾਲਾ, ਸਿੱਖਾਵਾਲਾ, ਿਢਲਵਾ, ਕੋਠੇ ਦਿਹਾਤੀ ਆਦਿ ਥਾਂਵਾਂ ਤੋਂ ਕਰੀਬ 350 ਪਸ਼ੂ ਗਊਸ਼ਾਲਾ ਵਿਚ ਛੱਡੇ ਗਏ ਹਨ ਪਰ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਪ੍ਰਸ਼ਾਸਨ ਦੀ ਬਜਾਏ ਦਾਨੀ ਸੱਜਣ ਕਰ ਰਹੇ ਹਨ। ਉਨਾਂ ਦੱਸਿਆ ਕਿ ਪਰਮਸ਼ੇਵਰ ਸਿੰਘ, ਰਵੀ ਮੋੜ ਸਰਪੰਚ, ਗੋਰਾ ਸਰਪੰਚ, ਹਾਕਮ ਸਿੰਘ, ਸਿੰਪਲ ਸਿੰਘ, ਸਿਰਸੜੀ ਯੂਥ ਕਲੱਬ ਮੈਂਬਰ, ਰਾਮਪਾਲ ਸਿੰਘ, ਪਾਲ ਸਿੰਘ, ਗੁਰੂਸਰ, ਸਰਾਵਾਂ, ਚਹਿਲ ਆਦਿ ਪਿੰਡਾਂ ਚੋਂ ਸੇਵਕ ਤਨਦੇਹੀ ਨਾਲ ਗਊਸ਼ਾਲਾ 'ਚ ਸੇਵਾ ਨਿਭਾ ਰਹੇ ਹਨ। ਗਉਆਂ ਦੀ ਸੇਵਾ ਸੰਭਾਲ ਲਈ ਪਹਿਲਾਂ ਉਕਤ ਪਿੰਡਾਂ 'ਚੋਂ ਫ਼ੰਡ ਆਉਂਦਾ ਸੀ ਪਰ ਹੁਣ ਉਨਾਂ ਵੱਲੋਂ ਵੀ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਬਠਿੰਡਾ ਨਗਰ ਕੌਂਸਲ ਵੱਲੋਂ ਵੀ ਉਕਤ ਗਊਸ਼ਾਲਾਂ ਵਿਚ ਪਸ਼ੂ ਛੱਡੇ ਗਏ ਪਰ 2 ਸਾਲਾਂ ਤੋਂ ਉਨਾਂ ਪਾਸੋਂ ਵੀ ਕੋਈ ਸਹਾਇਤਾ ਨਹੀ ਮਿਲੀ। ਉਕਤ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਨਾਲ ਗੱਲ ਕੀਤੀ ਤਾਂ ਉਨਾ ਦੱਸਿਆ ਉਕਤ ਮਾਮਲੇ ਸਬੰਧੀ ਇੰਕੁਆਰੀ ਕੀਤੀ ਜਾ ਚੁੱਕੀ ਹੈ ਤੇ ਸਥਾਨਕ ਪ੍ਰਸ਼ਾਸਨਿਕ ਕੋਲ ਭੇਜ ਦਿੱਤੀ ਗਈ ਹੈ ਜਿਸ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

19ਐਫਡੀਕੇ 117 : ਜਾਣਕਾਰੀ ਦਿੰਦੇ ਹੋਏ ਬਾਬਾ ਮਲਕੀਤ ਦਾਸ ਤੇ ਸੇਵਕ।