ਪੱਤਰ ਪੇ੍ਰਰਕ, ਜੈਤੋ : ਜੈਤੋ ਸ਼ਹਿਰ ਦੇ ਅਜ਼ੀਮ ਸ਼ਖ਼ਸੀਅਤ ਕਾਮਰੇਡ ਬਲਵੀਰ ਸਿੰਘ ਜਿਗਰੀ ਦੀ ਯਾਦ ਵਿੱਚ ਉਹਨਾਂ ਦੇ ਪੋਤੇ ਹਰਸਪਰੀਤ ਭੁੱਲਰ, ਹਰਪ੍ਰਰੀਤ ਭੁੱਲਰ ਕੈਨੇਡੀਅਨ ਵੱਲੋਂ ਸਥਾਨਕ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਹਸਪਤਾਲ ਚੈਨਾ ਰੋਡ ਵਿਖੇ ਬ੍ਹਮਲੀਨ ਸੰਤ ਕਰਨੈਲ ਦਾਸ ਜੀ ਤੇ ਸਵਾਮੀ ਬ੍ਹਮ ਮੁਨੀ ਜੀ ਦੀ ਯੋਗ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ। ਸੰਤ ਰਿਸ਼ੀ ਰਾਮ ਜੀ ਜਲਾਲ ਵਾਲੇ ਸੰਚਾਲਕ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਬ੍ਾਂਚ ਜੈਤੋ, ਮਾਤਾ ਰਜਨੀ ਦੇਵੀ, ਕੁਲਦੀਪ ਸਿੰਘ ਭੁੱਲਰ ਅਤੇ ਪ੍ਰਰੀਤਪਾਲ ਸਿੰਘ ਭੁੱਲਰ ਨੇ ਇਸ ਕੈਂਪ ਦਾ ਉਦਘਾਟਨ ਰਸਮੀ ਤੌਰ ਤੇ ਫੀਤਾ ਕੱਟ ਕੇ ਕੀਤਾ। ਅੱਖਾਂ ਦੇ ਮਾਹਿਰ ਡਾਕਟਰ ਦੀਪਕ ਗਰਗ ਐਮ ਐਸ ਆਈ ਅਤੇ ਡਾਕਟਰ ਵਰਸ਼ਾ ਸਿੰਘ ਐਮ ਐਸ ਆਈ ਨੇ 450 ਮਰੀਜ਼ਾਂ ਨੂੰ ਚੈੱਕ ਕੀਤਾ ਅਤੇ 150 ਦੇ ਕਰੀਬ ਚਿੱਟੇ ਮੋਤੀਆ ਦੇ ਆਪੇ੍ਸ਼ਨ ਲਈ ਮਰੀਜ਼ਾਂ ਦੀ ਚੋਣ ਕੀਤੀ। ਇਸ ਮੌਕੇ ਮਰੀਜ਼ਾਂ ਦੇ ਲਈ ਲੈਂਜ਼, ਦਵਾਈਆਂ, ਐਨਕਾਂ ਅਤੇ ਰਹਿਣ ਲਈ ਪ੍ਰਬੰਧ ਕੀਤਾ ਗਿਆ।ਇਸ ਮੌਕੇ ਸੰਤ ਰਿਸ਼ੀ ਰਾਮ ਜੀ, ਮਾਤਾ ਰਜਨੀ ਜੀ, ਪ੍ਰਰੀਤ ਪਾਲ ਸਿੰਘ ਭੁੱਲਰ, ਕੁਲਦੀਪ ਸਿੰਘ ਭੁੱਲਰ, ਹਰਜਿੰਦਰ ਕੌਰ, ਰਾਜਿੰਦਰ ਕੌਰ, ਰਾਜਦੀਪ ਕੌਰ, ਟੇਕ ਸਿੰਘ, ਐਡਵੋਕੇਟ ਮੁਨੀਸ਼ ਇੰਦਰ ਕੌਛੜ, ਅਮਨਦੀਪ ਸਿੰਘ ਭੁੱਲਰ, ਸਤਵਿੰਦਰ ਸਿੰਘ ਸੱਤੀ, ਮੇਜਰ ਸਿੰਘ ਗੌਦਾਰਾ, ਜਸਵਿੰਦਰ ਸਿੰਘ ਪਟਵਾਰੀ, ਅਰਸ਼ਦੀਪ ਸਿੰਘ, ਸੁਰਜੀਤ ਸਿੰਘ, ਜਸਦੀਪ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।