ਪੱਤਰ ਪ੍ਰਰੇਰਕ, ਬਰਗਾੜੀ : ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਵੱਲੋਂ ਜਿਲੇ ਨੂੰ ਕੋਰੋਨਾ ਮੁਕਤ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਤਹਿਤ ਅੱਜ ਸਥਾਨਕ ਫਰੀਦਕੋਟ ਰੋਡ 'ਤੇ ਸ਼ਥਿਤ ਬਾਬਾ ਰਾਮਦੇਵ ਮੰਦਰ ਮੁਫ਼ਤ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਫਾਰਮਾਸਿਸਟ ਸੁਨੀਲ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਮਨਜੀਤ ਕੌਰ, ਵਿਰਪਾਲ ਕੌਰ ਅਤੇ ਡਿੰਮਪਲ ਆਦਿ 'ਤੇ ਆਧਾਰਾਤ ਸਿਹਤ ਵਿਭਾਗ ਦੀ ਟੀਮ ਵੱਲੋਂ 50 ਵਿਅਕਤੀਆਂ ਦੇ ਕੋਵਾਸ਼ੀਲਡ ਵੈਕਸਿਨ ਲਗਾਈ ਗਈ। ਇਸ ਦੌਰਾਨ ਸੁਨੀਲ ਸਿੰਗਲਾ ਨੇ ਕਿਹਾ ਕਿ ਜਿਲੇ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਭਾਰੀ ਕਮੀ ਆਈ ਹੈ, ਜਿਸ ਲਈ ਸਾਨੂੰ ਹੋਰ ਵੀ ਸਾਵਧਾਨੀਆਂ ਵਰਤਦੇ ਹੋਏ ਜਿਲੇ ਨੂੰ ਪੂਰੀ ਤਰਾਂ੍ਹ ਕੋਰੋਨਾ ਮੁਕਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ।