ਅਰਸ਼ਦੀਪ ਸੋਨੀ, ਸਾਦਿਕ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ 44ਵੀਆਂ ਸੈਂਟਰ ਪੱਧਰੀ ਪ੍ਰਰਾਇਮਰੀ ਸਕੂਲ ਖੇਡਾਂ ਡਿਵਾਇਨ ਮਾਤਾ ਗੁਜਰੀ ਪਬਲਿਕ ਸਕੂਲ ਅਤੇ ਖੇਡ ਸਟੇਡੀਅਮ ਸਾਦਿਕ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਵਿਚ ਸੈਂਟਰ ਸਾਦਿਕ 'ਚ ਪੈਂਦੇ ਸਾਰੇ ਸਕੂਲਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਨ੍ਹਾਂ ਖੇਡਾਂ ਦਾ ਉਦਘਾਟਨ ਐਡਵੋਕੇਟ ਵਰਿੰਦਰ ਮੋਂਗਾ ਵੱਲੋਂ ਕੀਤਾ ਗਿਆ। ਇਨ੍ਹਾਂ ਵਿਚ ਕੰਵਰ ਹਰਿੰਦਰ ਸਿੰਘ ਸੰਧੂ ਡਾਇਰੈਕਰ ਡਿਵਾਇਨ ਮਾਤਾ ਗੁਜਰੀ ਪਬਲਿਕ ਸਕੂਲ ਸਾਦਿਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮੁੱਚੇ ਟੂਰਨਾਮੈਂਟ ਦੀ ਪ੍ਰਧਾਨਗੀ ਸੈਂਟਰ ਹੈੱਡ ਟੀਚਰ ਜਸਵਿੰਦਰ ਸਿੰਘ ਨੇ ਕੀਤੀ।

ਇਸ ਮੌਕੇ ਸੈਂਟਰ ਪੱਧਰੀ ਖੇਡ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ (ਡੀਟੀਐੱਫ) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਬੱਡੀ ਸਰਕਲ ਦੇ ਸ਼ਾਨਦਾਰ ਮੁਕਾਬਲਿਆਂ ਵਿਚ ਸਪਸ ਸਾਦਿਕ ਨੇ ਪਹਿਲਾ ਅਤੇ ਸਪਸ ਸੈਦੇਕੇ ਨੇ ਦੂਸਰਾ ਸਥਾਨ ਪ੍ਰਰਾਪਤ ਕੀਤਾ, ਕਬੱਡੀ ਨੈਸ਼ਨਲ ਸਟਾਇਲ ਮੁੰਡੇ ਸਪਸ ਮਾਨੀ ਸਿੰਘ ਵਾਲਾ ਨੇ ਪਹਿਲਾ ਅਤੇ ਸਪਸ ਕਾਉਣੀ ਨੇ ਦੂਸਰਾ, ਸਪਸ ਸਾਦਿਕ ਕਰਾਟੇ ਮੁੰਡੇ ਅਤੇ ਕੁੜੀਆਂ ਵਿਚ ਪਹਿਲਾ ਸਥਾਨ, ਖੋ-ਖੋ ਮੁੰਡੇ ਸਪਸ ਸਾਦਿਕ ਪਹਿਲਾ ਸਥਾਨ, ਖੋ-ਖੋ ਕੁੜੀਆਂ ਸਪਸ ਸਾਦਿਕ ਪਹਿਲਾ ਅਤੇ ਡਿਵਾਇਨ ਮਾਤਾ ਗੁਜਰੀ ਨੇ ਦੂਸਰਾ ਸਥਾਨ, ਲੰਬੀ ਛਾਲ ਮੁੰਡੇ ਸਪਸ ਮਾਨੀ ਸਿੰਘ ਵਾਲਾ ਪਹਿਲਾ ਅਤੇ ਸਪਸ ਦੀਪ ਸਿੰਘ ਵਾਲਾ ਦੁਸਰਾ ਸਥਾਨ, ਲੰਬੀ ਛਾਲ ਕੁੜੀਆਂ ਸਪਸ ਮਾਨੀ ਸਿੰਘ ਵਾਲਾ ਪਹਿਲਾ ਅਤੇ ਸਪਸ ਕਿੰਗਰਾ ਦੂਸਰਾ ਸਥਾਨ, ਦੌੜਾਂ ਮੁੰਡੇ ਸੌ ਮੀਟਰ ਸਪਸ ਦੀਪ ਸਿੰਘ ਵਾਲਾ ਪਹਿਲਾ ਅਤੇ ਸਪਸ ਸਾਦਿਕ ਦੂਸਰਾ ਸਥਾਨ, ਦੌੜਾਂ ਮੁੰਡੇ ਦੋ ਸੌ ਮੀਟਰ ਸਪਸ ਸਾਦਿਕ ਪਹਿਲਾ ਅਤੇ ਸਪਸ ਦੀਪ ਸਿੰਘ ਵਾਲਾ ਦੂਸਰਾ ਸਥਾਨ, ਦੌੜਾਂ ਕੁੜੀਆਂ ਦੋ ਸੌ ਮੀਟਰ ਸਪਸ ਕਾਉਣੀ ਪਹਿਲਾ ਅਤੇ ਸਪਸ ਸੈਦੇਕੇ ਦੂਸਰਾ ਸਥਾਨ, ਗੋਲਾ ਸੁੱਟਣਾ ਮੁੰਡੇ ਸਪਸ ਦੀਪ ਸਿੰਘ ਵਾਲਾ ਪਹਿਲਾ ਸਥਾਨ, ਗੋਲਾ ਸੁੱਟਣਾ ਕੁੜੀਆਂ ਡਿਵਾਇਨ ਮਾਤਾ ਗੁਜਰੀ ਪਬਲਿਕ ਸਕੂਲ ਨੇ ਪਹਿਲਾ ਅਤੇ ਦੂਸਰਾ ਦੋਵੇਂ ਸਥਾਨ, ਰੱਸਾਕਸ਼ੀ ਮੁੰਡੇ ਸਪਸ ਮਾਨੀ ਸਿੰਘ ਵਾਲਾ ਪਹਿਲਾ ਅਤੇ ਸਪਸ ਸਾਦਿਕ ਦੂਸਰਾ ਸਥਾਨ, ਜਿਮਨਾਸਟਿਕ ਮੁੰਡੇ ਸਪਸ ਸਾਦਿਕ ਪਹਿਲਾ ਅਤੇ ਡਿਵਾਇਨ ਮਾਤਾ ਗੁਜਰੀ ਪਬਲਿਕ ਸਕੂਲ ਸਾਦਿਕ ਦੂਸਰਾ ਸਥਾਨ, ਜਿਮਨਾਸਟਿਕ ਕੁੜੀਆਂ ਸਪਸ ਸਾਦਿਕ ਪਹਿਲਾ ਅਤੇ ਸਪਸ ਡਿਵਾਇਨ ਮਾਤਾ ਗੁਜਰੀ ਪਬਲਿਕ ਸਕੂਲ ਸਾਦਿਕ ਦੂਸਰਾ ਸਥਾਨ, ਯੋਗਾ ਮੁੰਡੇ ਸਪਸ ਸਾਦਿਕ ਪਹਿਲਾ ਅਤੇ ਡਿਵਾਇਨ ਮਾਤਾ ਗੁਜਰੀ ਪਬਲਿਕ ਸਕੂਲ ਸਾਦਿਕ ਦੂਸਰਾ ਸਥਾਨ, ਯੋਗਾ ਕੁੜੀਆਂ ਸਪਸ ਸਾਦਿਕ ਪਹਿਲਾ ਅਤੇ ਡਿਵਾਇਨ ਮਾਤਾ ਗੁਜਰੀ ਪਬਲਿਕ ਸਕੂਲ ਸਾਦਿਕ ਦੂਸਰਾ ਸਥਾਨ, ਵੱਖ-ਵੱਖ ਖੇਡਾਂ ਲਈ ਬਲਜਿੰਦਰ ਸਿੰਘ ਸੰਧੂ, ਵਰਿੰਦਰ ਕੌਰ, ਬਗੀਚ ਸਿੰਘ, ਨਵਦੀਪ ਸਿੰਘ, ਵਿਪਨ ਕੁਮਾਰ, ਮਹਿੰਦਰ ਪਾਲ, ਪਰਮਿੰਦਰ ਸਿੰਘ, ਆਸ਼ਾ ਰਾਣੀ, ਗੁਰਪ੍ਰਰੀਤ ਸਿੰਘ ਸੰਧੂ ਨੇ ਬਤੌਰ ਈਵੈਂਟ ਕਨਵੀਨਰ ਭੂਮਿਕਾ ਨਿਭਾਈ।

ਇਸ ਮੌਕੇ ਸੁਖਜੀਤ ਸਿੰਘ ਪੀਟੀਆਈ, ਗੁਰਸੇਵਕ ਸਿੰਘ, ਜਸਮਨ ਸਿੰਘ ਨੇ ਬਤੌਰ ਅੰਪਾਇਰ ਆਪਣਾ ਯੋਗਦਾਨ ਪਾਇਆ। ਇਸ ਮੌਕੇ ਗੁਰਬਿੰਦਰ ਕੌਰ, ਊਸ਼ਾ ਰਾਣੀ, ਹਰਦੀਪ ਸਿੰਘ, ਦਮਨਦੀਪ ਕੌਰ, ਗਰਪ੍ਰਰੀਤ ਸਿੰਘ, ਰਾਜ ਰਾਣੀ ਟੀਮ ਆਫੀਸ਼ੀਅਲ ਅਤੇ ਪਿੰ੍ਸੀਪਲ ਲਖਵਿੰਦਰ ਸਿੰਘ ਵੀ ਹਾਜ਼ਰ ਸਨ।