ਸਟਾਫ ਰਿਪੋਰਟਰ, ਕੋਟਕਪੂਰਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਬਲਾਕ ਪ੍ਰਧਾਨ ਸੁਖਮੰਦਰ ਸਿੰਘ ਿਢੱਲਵਾਂ ਦੀ ਪ੍ਰਧਾਨਗੀ ਹੇਠ ਕੋਟਕਪੂਰਾ ਦਿਹਾਤੀ ਕੋਠੇ ਬੀੜ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਦੌਰਾਨ ਗਗਨਪ੍ਰਰੀਤ ਸਿੰਘ ਬੁਰਜ ਹਰੀ ਕਾ ਅਤੇ ਸੁਖਜੀਵਨ ਸਿੰਘ ਬਲਾਕ ਕਨਵੀਨਰ ਨੇ ਕਿਹਾ ਕਿ ਪਰਾਲੀ ਸਾੜਣਾ ਕਿਸਾਨਾਂ ਦਾ ਸ਼ੌਕ ਨਹੀਂ ਹੈ ਜਦਕਿ ਇਹ ਪੂਰੀ ਤਰਾਂ੍ਹ ਉਨਾਂ੍ਹ ਦੀ ਮਜਬੂਰੀ ਹੈ। ਉਨਾਂ੍ਹ ਮੰਗ ਕੀਤੀ ਕਿ ਸਰਕਾਰੀ ਗਰੀਨ ਟਿ੍ਬਿਊਨਲ ਅਨੁਸਾਰ 2 ਅਤੇ 5 ਏਕੜ ਵਾਲੇ ਕਿਸਾਨਾਂ ਨੂੰ ਸੰਦ ਮੁਫਤ ਦੇਵੇ ਅਤੇ ਪ੍ਰਤੀ ਕਿਲਾ 6 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਉਨਾਂ੍ਹ ਮੰਗ ਕੀਤੀ ਕਿ ਦਿੱਲੀ ਵਿਖੇ ਕਿਸਾਨੀਂ ਸੰਘਰਸ਼ ਦੌਰਾਨ ਸ਼ਹੀਦ ਹੋਏ 700 ਦੇ ਕਰੀਬ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇ ਨਾਲ-ਨਾਲ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨਾਂ੍ਹ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨੀਂ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਕਾਲੇ ਕਾਨੂੰਨਾਂ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਇਸ ਦੌਰਾਨ ਕੋਟਕਪੂਰਾ ਦਿਹਾਤੀ ਕੋਠੇ ਬੀੜ ਵਾਲਾ ਦੀ ਨਵੀਂ ਟੀਮ ਦੀ ਕੀਤੀ ਗਈ ਚੋਣ ਅਨੁਸਾਰ ਬਲਜਿੰਦਰ ਸਿੰਘ ਪ੍ਰਧਾਨ, ਬੋਹੜ ਸਿੰਘ ਸੀਨੀਅਰ ਮੀਤ ਪ੍ਰਧਾਨ, ਤਾਰਾ ਸਿੰਘ ਮੀਤ ਪ੍ਰਧਾਨ, ਪਰਮਜੀਤ ਸਿੰਘ ਜਨਰਲ ਸਕੱਤਰ, ਮਨਦੀਪ ਸਿੰਘ ਪ੍ਰਰੈੱਸ ਸਕੱਤਰ, ਬਲਜਿੰਦਰ ਸਿੰਘ ਜੱਥੇਬੰਦਕ ਸਕੱਤਰ, ਮਨਦੀਪ ਸਿੰਘ ਸਕੱਤਰ ਅਤੇ ਟੇਕ ਸਿੰਘ ਖਜਾਨਚੀ ਚੁਣੇ ਗਏ। ਇਸ ਮੌਕੇ ਗੁਰਜੰਟ ਸਿੰਘ, ਪਰਮਿੰਦਰ ਸਿੰਘ, ਅਮਰਦੀਪ ਸਿੰਘ, ਰਣਜੀਤ ਸਿੰਘ ਅਤੇ ਵਿਪਨ ਦਿਓੜਾ ਆਦਿ ਵੀ ਹਾਜ਼ਰ ਸਨ।